ਤੇਲ ਦੀ ਸਪਲਾਈ ’ਚ ਦੇਰੀ ਲਈ ਤਲਬ ਹੋਣਗੇ ਅਧਿਕਾਰੀ : ਡੀਸੀ
ਜਾਸ, ਜਲੰਧਰ : ਡਿਪਟੀ
Publish Date: Fri, 13 Mar 2026 08:40 PM (IST)
Updated Date: Fri, 13 Mar 2026 08:42 PM (IST)
ਜਾਸ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਜੇ ਪੈਟਰੋਲ ਪੰਪਾਂ 'ਤੇ ਤੇਲ ਦੀ ਸਪਲਾਈ ਦੇਰੀ ਨਾਲ ਹੋਈ ਤਾਂ ਉਹ ਸੋਮਵਾਰ ਨੂੰ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੂੰ ਤਲਬ ਕਰਨਗੇ। ਉਨ੍ਹਾਂ ਨੇ ਪੈਟਰੋਲ ਪੰਪ ਐਸੋਸੀਏਸ਼ਨ ਤੇ ਤੇਲ ਕੰਪਨੀਆਂ ਨੂੰ ਸਥਿਤੀ ਨੂੰ ਸੰਭਾਲਣ ਲਈ ਕਿਹਾ। ਗੈਸ ਸਿਲਿੰਡਰ ਦੀ ਕੀਮਤ ਵਧਣ ਤੇ ਕਿੱਲਤ ਕਾਰਨ ਘਬਰਾਏ ਹੋਏ ਖਪਤਕਾਰਾਂ ਨੇ ਪੈਟਰੋਲ ਤੇ ਡੀਜ਼ਲ ਸਟੋਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪੈਟਰੋਲ ਪੰਪਾਂ ’ਤੇ ਮੰਗ ਵਧੀ ਤੇ ਸਪਲਾਈ ਪ੍ਰਭਾਵਿਤ ਹੋਈ। ਜੇ ਪੈਟਰੋਲ ਪੰਪਾਂ 'ਤੇ ਸਪਲਾਈ ਘੰਟਿਆਂ ਦੀ ਦੇਰੀ ਨਾਲ ਪਹੁੰਚੀ ਤਾਂ ਤੇਲ ਸੰਕਟ ਨਜ਼ਰ ਆਉਣ ਲੱਗਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਅਫਵਾਹ ਦੱਸਿਆ ਤੇ ਹਾਲਾਤ ਕਾਬੂ ’ਚ ਰਹਿਣ ਦੀ ਗੱਲ ਕੀਤੀ। ਅਧਿਕਾਰੀਆਂ ਅਨੁਸਾਰ, ਸ਼ੁੱਕਰਵਾਰ ਨੂੰ ਤੇਲ ਦੀ ਮੰਗ ਘੱਟ ਰਹੀ।
ਜਲੰਧਰ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੋਹਨ ਸਿੰਘ ਸਹਿਗਲ ਨੇ ਕਿਹਾ ਕਿ ਜੇ ਕੋਈ ਪੰਪ ਬੰਦ ਰਹਿੰਦਾ ਹੈ ਤਾਂ ਇਸ ਦੀ ਵਜ੍ਹਾ ਭੁਗਤਾਨ ਜਾਂ ਕੁਝ ਹੋਰ ਹੋ ਸਕਦੀ ਹੈ। ਐੱਚਪੀ ਪੈਟਰੋਲੀਅਮ ਨੂੰ ਲੈ ਕੇ ਕੁਝ ਸਮੱਸਿਆ ਆ ਰਹੀ ਸੀ, ਜਿਸ ਨੂੰ ਡਿਪਟੀ ਕਮਿਸ਼ਨਰ ਦੀ ਦਖ਼ਲਅੰਦਾਜ਼ੀ ਨਾਲ ਸੁਲਝਾ ਲਿਆ ਗਿਆ ਹੈ। ਲੋਕ ਸ਼ਾਂਤ ਰਹਿਣ, ਕਿਉਂਕਿ ਪੈਟਰੋਲੀਅਮ ਕੰਪਨੀਆਂ ਕੋਲ ਢੁੱਕਵਾਂ ਕੋਟਾ ਹੈ। ਪੈਟਰੋਲ ਪੰਪਾਂ ਨੂੰ ਤੇਲ ਸਪਲਾਈ ਕਰਨ ਵਾਲੀ ਪੈਟਰੋਲੀਅਮ ਡਰਾਈਵਰ ਤੇ ਕੰਡਕਟਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਰੋਜ਼ਾਨਾ 500 ਤੋਂ ਵੱਧ ਟੈਂਕਰ ਇਕ ਕਰੋੜ ਲੀਟਰ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਕਰਦੇ ਹਨ ਪਰ ਸ਼ੁੱਕਰਵਾਰ ਨੂੰ ਮੰਗ ਘੱਟ ਰਹੀ, ਜਿਸ ਦਾ ਕਾਰਨ ਪਿੰਡਾਂ ’ਚ ਕਿਸਾਨਾਂ ਨੇ ਤੇਲ ਸਟੋਰ ਕਰ ਲਿਆ। ਹੁਣ ਉਨ੍ਹਾਂ ਕੋਲ ਢੁੱਕਵਾਂ ਕੋਟਾ ਹੋਣ ਕਾਰਨ ਉਹ ਪੰਪਾਂ ’ਤੇ ਤੇਲ ਲਈ ਨਹੀਂ ਆ ਰਹੇ।