ਮੰਤਰੀਆਂ ਦੇ ਸਤਾਏ ਅਫਸਰ ਖੁਦਕੁਸ਼ੀਆਂ ਲਈ ਮਜਬੂਰ : ਢੀਂਡਸਾ
ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਸਤਾਏ ਅਫਸਰ ਖੁਦਕੁਸ਼ੀਆਂ ਕਰਨ ਲਈ ਹੋਏ ਮਜਬੂਰ
Publish Date: Sat, 21 Mar 2026 10:25 PM (IST)
Updated Date: Sat, 21 Mar 2026 10:28 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋਂ ਸਤਾਏ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਖੁਦਕੁਸ਼ੀ ਸਬੰਧੀ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਕੰਪਨੀ ਬਾਗ ਵਿਖੇ ਧਰਨਾ ਲਾਇਆ ਗਿਆ ਤੇ ਲਾਲ ਜੀਤ ਸਿੰਘ ਭੁੱਲਰ ਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਇਸ ਮਾਮਲੇ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਿਆ ਕਰਦਿਆਂ ਮੰਗ ਕੀਤੀ ਕਿ ਲਾਲ ਜੀਤ ਸਿੰਘ ਭੁੱਲਰ ਤੇ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਦੇ ਨਾਲ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਸੁਰਜੀਤ ਸਿੰਘ ਨੀਲਾਮਹਿਲ, ਅਮ੍ਰਿਤਬੀਰ ਸਿੰਘ ਲੂਥਰਾ, ਰਵਿੰਦਰ ਸਿੰਘ ਸਵੀਟੀ,ਵਿਨੋਦ ਕੌਲ, ਗੁਰਪ੍ਰੀਤ ਸਿੰਘ ਰੰਧਾਵਾ, ਸੁਖਮਿੰਦਰ ਸਿੰਘ ਰਾਜਪਾਲ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ, ਗਗਨਦੀਪ ਸਿੰਘ ਨਾਗੀ, ਦਲਵਿੰਦਰ ਸਿੰਘ ਬੜਿੰਗ ਆਦਿ ਹਾਜ਼ਰ ਸਨ।