ਏਪੀਜੇ ਕਾਲਜ ’ਚ ਪੋਸ਼ਣ ਪੰਦਰਵਾੜਾ ਮਨਾਇਆ
ਏਪੀਜੇ ਕਾਲਜ ਵਿਖੇ ਪੋਸ਼ਣ ਪੰਦਰਵਾੜਾ ਮਨਾਇਆ ਗਿਆ
Publish Date: Tue, 21 Apr 2026 07:35 PM (IST)
Updated Date: Tue, 21 Apr 2026 07:40 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਕਾਲਜ ਆਫ਼ ਫਾਈਨ ਆਰਟਸ ਵਿਖੇ ਹੋਮ ਸਾਇੰਸ ਵਿਭਾਗ ਤੇ ਐੱਨਐੱਸਐੱਸ ਵਿੰਗ ਨੇ ਸਾਂਝੇ ਤੌਰ ਤੇ ਪੋਸ਼ਣ ਪੰਦਰਵਾੜਾ ਕਰਵਾਇਆ। ਇਸ ਸਾਲ ਦਾ ਥੀਮ ਮਾਂ ਤੇ ਬੱਚੇ ਦਾ ਪੋਸ਼ਣ ਤੇ ਅੱਖਾਂ ਦੀ ਦੇਖਭਾਲ ਸੀ। ਇਸ ਮੌਕੇ ਹੋਮ ਸਾਇੰਸ ਵਿਭਾਗ ਦੀ ਮੁਖੀ ਡਾ. ਮੋਨਿਕਾ ਆਨੰਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਨੀਮੀਆ ਨੂੰ ਰੋਕਣ ਲਈ ਰੋਜ਼ਾਨਾ ਖੁਰਾਕ ’ਚ ਫਲ ਤੇ ਸਬਜ਼ੀਆਂ ਸ਼ਾਮਲ ਕਰਨ ਦੀ ਸਲਾਹ ਵੀ ਦਿੱਤੀ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਕ ਸਿਹਤਮੰਦ ਸਰੀਰ ਤੇ ਇਕ ਸਿਹਤਮੰਦ ਮਨ ਇਕ ਉੱਜਵਲ ਭਵਿੱਖ ਦੀ ਨੀਂਹ ਹਨ। ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਪ੍ਰਾਪਤੀ ਤੇ ਹੀ ਨਹੀਂ ਸਗੋਂ ਆਪਣੀ ਸਿਹਤ, ਸੰਤੁਲਿਤ ਖੁਰਾਕ ਤੇ ਮਾਨਸਿਕ ਤੰਦਰੁਸਤੀ ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਡਾ. ਢੀਂਗਰਾ ਨੇ ਡਾ. ਮੋਨਿਕਾ ਆਨੰਦ ਤੇ ਡਾ. ਸਿਮਕੀ ਦੇਵ (ਡੀਨ, ਐੱਨਐੱਸਐੱਸ) ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।