ਨੰਬਰਦਾਰ ਯੂਨੀਅਨ ਨੇ ਐੱਨਆਰਆਈ ਹੇਅਰ ਨੂੰ ਕੀਤਾ ਸਨਮਾਨਿਤ
ਨੰਬਰਦਾਰ ਯੂਨੀਅਨ ਨਕੋਦਰ ਨੇ ਐੱਨਆਰਆਈ ਹੇਅਰ ਨੂੰ ਕੀਤਾ ਸਨਮਾਨਿਤ
Publish Date: Wed, 11 Mar 2026 07:58 PM (IST)
Updated Date: Wed, 11 Mar 2026 08:00 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨੰਬਰਦਾਰ ਯੂਨੀਅਨ ਨਕੋਦਰ ਦੀ ਵਿਸ਼ੇਸ਼ ਮੀਟਿੰਗ ਸਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਹਰਕੰਵਲ ਸਿੰਘ ਮੁੰਧ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਤੇ ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ ਮੁੱਖ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਧ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਐੱਨਆਰਆਈ ਵੀਰਾਂ ਦਾ ਹਮੇਸ਼ਾ ਹੀ ਵਿਸ਼ੇਸ਼ ਸਹਿਯੋਗ ਰਿਹਾ ਹੈ ਤੇ ਇਹ ਆਏ ਦਿਨ ਪੰਜਾਬ ਆ ਕੇ ਸਮਾਜ ਸੇਵਾ ’ਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਤਹਿਤ ਬੁੱਧਵਾਰ ਐੱਨਆਰਆਈ ਲਖਵੀਰ ਸਿੰਘ ਹੇਅਰ ਯੂਕੇ ਨੰਬਰਦਾਰ ਯੂਨੀਅਨ ਨਕੋਦਰ ਦੇ ਦਫਤਰ ’ਚ ਪਹੁੰਚੇ ਤੇ ਨੰਬਰਦਾਰ ਯੂਨੀਅਨ ਦੇ ਦਫਤਰ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਆਪਣੀ ਨੇਕ ਕਮਾਈ ’ਚੋਂ ਦਾਨ ਰਾਸ਼ੀ ਦੇ ਕੇ ਨੰਬਰਦਾਰ ਯੂਨੀਅਨ ਦਾ ਸਹਿਯੋਗ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਹਰਕੰਵਲ ਸਿੰਘ ਮੁੰਧ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਤੇ ਨੰਬਰਦਾਰ ਸਾਥੀਆਂ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨੰਬਰਦਾਰ ਯੂਨੀਅਨ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਰਾਜਕੁਮਾਰ ਮਹਿੰਮੀ ਜਨਰਲ ਸਕੱਤਰ ਜ਼ਿਲ੍ਹਾ ਜਲੰਧਰ ਦਿਹਾਤੀ, ਬਲਦੀਸ ਸਿੰਘ ਟੁੱਟ, ਸੁਖਦੇਵ ਸਿੰਘ, ਹਰਦਿਆਲ ਸਿੰਘ, ਰਤਨ ਰਾਏ, ਬਲਜੀਤ ਸਿੰਘ, ਗੁਰਦੇਵ ਸਿੰਘ, ਰੌਸ਼ਨ ਸਿੰਘ, ਕੁਲਰਾਜ ਸਿੰਘ, ਮੱਖਣ ਸਿੰਘ, ਮੁਕੇਸ਼ ਤੇ ਜੱਸਾ ਹੇਅਰ ਆਦਿ ਹਾਜ਼ਰ ਸਨ।