ਏਪੀਜੇ ਕਾਲਜ ਦੇ ਐੱਨਐੱਸਐੱਸ ਵਿੰਗ ਨੇ ਸੱਤ ਰੋਜ਼ਾ ਕੈਂਪ ਲਾਇਆ
ਏਪੀਜੇ ਕਾਲਜ ਦੇ ਐੱਨਐੱਸਐੱਸ ਵਿੰਗ ਵੱਲੋਂ ਸੱਤ ਰੋਜ਼ਾ ਕੈਂਪ ਲਗਾਇਆ
Publish Date: Sat, 10 Jan 2026 08:05 PM (IST)
Updated Date: Sun, 11 Jan 2026 04:12 AM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਕਾਲਜ ਆਫ਼ ਫਾਈਨ ਆਰਟਸ ਦੇ ਐੱਨਐੱਸਐੱਸ ਵਿੰਗ ਵੱਲੋਂ ਸਵਰਨੀ ਭਾਰਤ ਥੀਮ ਨੂੰ ਸਮਰਪਿਤ ਸਤ ਰੋਜ਼ਾ ਕੈਂਪ ਉਤਸ਼ਾਹਪੂਰਨ ਤਰੀਕੇ ਦੇ ਨਾਲ ਲਗਾਇਆ। ਇਸ ਕੈਂਪ ਦੇ ਉਦਘਾਟਨ ’ਚ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਕੈਂਪ ’ਚ ਮੁਸਕਾਨ ਬੀਡੀ ਭਾਗ ਤੀਜਾ ਦੀ ਵਿਦਿਆਰਥਣ ਨੇ ਸਵਰਨਿਮ ਭਾਰਤ ’ਚ ਭਾਰਤ ਦੀ ਭੂਮਿਕਾ ਦੇ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਇਸੇ ਮੌਕੇ ਤੇ ਵਿਦਿਆਰਥਣ ਭੂਮਿਕਾ ਵੱਲੋਂ ਇਕ ਕਲਾਸਿਕਲ ਡਾਂਸ ਦੀ ਪ੍ਰਸਤੁਤੀ ਕੀਤੀ ਗਈ। ਇਸ ਮੌਕੇ ’ਤੇ ਮਸ਼ਹੂਰ ਵਾਤਾਵਰਣ ਮਾਹਰ ਡਾ. ਬਲਵਿੰਦਰ ਸਿੰਘ ਲੱਖੇਵਾਲੀ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਤੋਂ ਕੈਂਪ ਦੇ ਪਹਿਲੇ ਤਕਨੀਕੀ ਸੈਸ਼ਨ ਦੇ ਰਿਸੋਰਸ ਪਰਸਨ ਵਜੋਂ ਪੇਸ਼ ਹੋਏ। ਉਨ੍ਹਾਂ ਨੇ ਦੇਸੀ ਬਨਸਪਤੀ ਤੇ ਜੀਵ-ਜੰਤੂਆਂ, ਵਾਤਾਵਰਣ ਸੁਰਖਿਆ, ਵਨ ਜੀਵ ਸੁਰਖਿਆ, ਨੇਚਰ ਕੈਂਪ, ਜਲ ਸੁਰਖਿਆ ਤੇ ਟ੍ਰੀ ਵਾਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਨੀਰਜਾ ਢੀਂਗਰਾ ਨੇ ਕਿਹਾ ਕਿ ਇੰਨੀ ਠੰਢ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਜਿੰਨੇ ਉਤਸ਼ਾਹ ਨਾਲ ਇਸ ਕੈਂਪ ’ਚ ਹਿੱਸਾ ਲਿਆ ਜਾ ਰਿਹਾ ਹੈ ਉਹ ਨਿਰਸੰਦੇਹ ਕਾਬਲ ਏ-ਤਾਰੀਫ ਹੈ। ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਵਰਨਿਮ ਭਾਰਤ ਦਾ ਥੀਮ ਭਾਰਤ ਦੀ ਸ਼ਾਨਦਾਰ ਵਿਰਾਸਤ, ਸੰਸਕ੍ਰਿਤੀ ਤੇ ਇਤਿਹਾਸ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਨਐੱਸਐੱਸ ਵਿੰਗ ਦੇ ਡੀਨ ਡਾਕਟਰ ਸਿਮਕੀ ਦੇਵ ਦੇ ਯਤਨਾਂ ਦੀ ਉਚੇਚੇ ਤੌਰ ਤੇ ਸ਼ਲਾਘਾ ਕੀਤੀ। ਇਸ ਮੌਕੇ ’ਤੇ ਜਰਨਲਿਜ਼ਮ ਵਿਭਾਗ ਤੋਂ ਰੀਤੂ ਤੇ ਮਲਟੀ ਮੀਡੀਆ ਵਿਭਾਗ ਤੋਂ ਚਿਤਰਾਕਸ਼ ਵੀ ਹਾਜ਼ਰ ਹੋਏ।