ਐੱਨਐੱਸਐੱਸ ਯੂਨਿਟ ਨੇ ਹਾਈਕਿੰਗ ਟ੍ਰੈਕਿੰਗ ਕੈਂਪ ’ਚ ਲਿਆ ਹਿੱਸਾ
ਮਦਰਜ਼ ਪ੍ਰਾਈਡ ਸਕੂਲ ਦੇ ਐੱਨਐੱਸਐੱਸ ਯੂਨਿਟ ਨੇ ਹਾਈਕਿੰਗ ਟ੍ਰੈਕਿੰਗ ਕੈਂਪ ‘ਚ ਲਿਆ ਭਾਗ
Publish Date: Mon, 06 Apr 2026 08:11 PM (IST)
Updated Date: Mon, 06 Apr 2026 08:13 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਦੀ ਅਗਵਾਈ ‘ਚ ਸਕੂਲ ਦੇ ਐਨਐੱਸਐੱਸ ਯੂਨਿਟ ਦੇ ਵਿਦਿਆਰਥੀਆਂ ਵੱਲੋਂ ਹੁਸ਼ਿਆਰਪੁਰ ’ਚ ਲਾਏ ਪੰਜ ਰੋਜ਼ਾ ਐਡਵੈਂਚਰ ਤੇ ਹਾਈਕਿੰਗ ਟ੍ਰੈਕਿੰਗ ਕੈਂਪ ਵਿਚ ਹਿੱਸਾ ਲਿਆ ਗਿਆ। ਪ੍ਰਿੰਸੀਪਲ ਰਜਨੀ ਬਾਲਾ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਲਗਾਏ ਕੈਂਪ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਹਰੀਹਰ ਸ਼ਰਮਾ, ਸੁਖਪ੍ਰੀਤ ਸਿੰਘ, ਮਨਵੀਰ ਸੰਧੂ, ਦਮਨ ਕੁਮਾਰ, ਹਰਮਨ ਨੰਦਾ, ਗੁਰਸ਼ਰਨ ਸਿੰਘ, ਕਪਿਸ਼ ਗੁਪਤਾ, ਅਦਿੱਤਿਆ ਅਟਵਾਲ, ਅਰਮਾਨਪ੍ਰੀਤ ਸਿੰਘ, ਨਮਨਜੀਤ ਵੱਲੋਂ ਹਿੱਸਾ ਲਿਆ ਗਿਆ। ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵੱਲੋਂ ਹਰ ਰੋਜ਼ ਇਸ ਕੈਂਪ ਦਾ ਨਿਰੀਖਣ ਕੀਤਾ ਗਿਆ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਸੌਰਵ ਦਾਦਰੀਆ ਨੇ ਦੱਸਿਆ ਕਿ ਕੈਂਪ ਵਿਚ ਪੀਟੀ ਅਤੇ ਯੋਗ ਅਭਿਆਸ ਨਾਲ ਵਿਦਿਆਰਥੀਆਂ ਨੂੰ ਸਵੇਰ ਦਾ ਨਾਸ਼ਤਾ ਦਿੱਤਾ ਗਿਆ। ਉਪਰੰਤ ਵਿਦਿਆਰਥੀਆਂ ਨੂੰ ਪਹਾੜਾਂ ਵਿਚ ਟ੍ਰੈਕਿੰਗ ਕਰਵਾਈ ਜਾਂਦੀ ਸੀ। ਵਿਦਿਆਰਥੀ ਰੋਜ਼ 25-30 ਕਿੱਲੋਮੀਟਰ ਪੈਦਲ ਚੱਲਦੇ ਸਨ ਅਤੇ ਐਡਵੈਂਚਰ ਗਤੀਵਿਧੀਆਂ ਤੇ ਖੇਡਾਂ ਵੀ ਕਰਵਾਈਆਂ ਗਈਆਂ। ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ ਨਾਲ ਜੋੜਨਾ ਤੇ ਕੁਦਰਤੀ ਆਫ਼ਤਾਂ ਦੇ ਲਈ ਤਿਆਰ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਇਸ ਕੈਂਪ ਲਈ ਸਟੇਟ ਲੈਵਲ ਦੇ ਸਰਟੀਫਿਕੇਟ ਵੀ ਦਿੱਤੇ ਗਏ ਹਨ।