- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਨੀ ਪਿੰਡ ਸਕੂਲ ’ਚ ਐੱਨਆਰਆਈ ਤੇ ਦਾਨੀ ਸੱਜਣ ਸਨਮਾਨਿਤ

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ’ਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਹੇਠ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਸਮਾਗਮ ’ਚ ਧਨੀ ਪਿੰਡ ਅਤੇ ਲਖਨਪਾਲ ਦੇ ਐੱਨਆਰਆਈ ਤੇ ਦਾਨੀ ਸੱਜਣ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵੱਲੋਂ ਪੜ੍ਹਾਈ ਤੇ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ’ਚ ਚੱਲ ਰਹੇ ਰੰਗ-ਰੋਗਨ ਤੇ ਹੋਰ ਵਿਕਾਸ ਕਾਰਜਾਂ ਲਈ ਦਾਨੀ ਸੱਜਣਾਂ ਨੇ ਯੋਗਦਾਨ ਦਿੱਤਾ।
ਪਰਵਾਸੀ ਭਾਰਤੀ ਗੁਰਮੀਤ ਸਿੰਘ ਸੋਢੀ (ਯੂਕੇ) ਵੱਲੋਂ ਇਕ ਲੱਖ ਰੁਪਏ, ਸਰਪੰਚ ਬਲਕਾਰ ਸਿੰਘ ਕੂੰਨਰ ਵੱਲੋਂ 51 ਹਜ਼ਾਰ ਰੁਪਏ, ਰਛਪਾਲ ਸਿੰਘ ਕੂੰਨਰ (ਕੈਨੇਡਾ) ਵੱਲੋਂ 50 ਹਜ਼ਾਰ ਰੁਪਏ, ਸ਼ਿਵ ਕੁਮਾਰ ਲਾਡੀ (ਯੂਕੇ) ਵੱਲੋਂ 51 ਹਜ਼ਾਰ ਰੁਪਏ, ਚੰਦਰ ਕਾਂਤ ਭੰਬੀ (ਯੂਐੱਸਏ) ਵੱਲੋਂ 50 ਹਜ਼ਾਰ ਰੁਪਏ, ਗੁਰਮੁਖ ਸਿੰਘ ਕੂੰਨਰ ਤੇ ਹਰਪਾਲ ਸਿੰਘ ਕੂੰਨਰ ਵੱਲੋਂ 25 ਹਜ਼ਾਰ ਰੁਪਏ, ਪ੍ਰਿੰਸੀਪਲ ਮਲੂਕ ਚੰਦ ਕਲੇਰ (ਕੈਨੇਡਾ) ਵੱਲੋਂ 21 ਹਜ਼ਾਰ ਰੁਪਏ, ਬਲਵਿੰਦਰ ਸਿੰਘ ਕੂੰਨਰ (ਯੂਕੇ) ਵੱਲੋਂ 11 ਹਜ਼ਾਰ ਰੁਪਏ, ਸਤਿੰਦਰ ਸਿੰਘ ਕੂੰਨਰ (ਯੂਐੱਸਏ) ਵੱਲੋਂ 11 ਹਜ਼ਾਰ ਰੁਪਏ, ਦੇਸ ਰਾਜ (ਆਸਟਰੀਆ) ਵੱਲੋਂ 11 ਹਜ਼ਾਰ ਰੁਪਏ, ਹਰਪਾਲ ਸਿੰਘ ਕੂੰਨਰ (ਆਸਟਰੇਲੀਆ) ਵੱਲੋਂ 11 ਹਜ਼ਾਰ ਰੁਪਏ, ਵਤਨ ਸਿੰਘ ਮੱਲ ਪਰਿਵਾਰ ਵੱਲੋਂ 10 ਹਜ਼ਾਰ ਰੁਪਏ, ਰਾਜੇਸ਼ ਕੁਮਾਰ ਮਹਿਰਾ (ਯੂਐੱਸਏ) ਵੱਲੋਂ 10 ਹਜ਼ਾਰ ਰੁਪਏ ਦਾਨ ਕੀਤੇ ਗਏ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਕੈਂਥ (ਯੂਏਈ) ਵੱਲੋਂ 45 ਹਜ਼ਾਰ ਰੁਪਏ ਦੀ ਲਾਗਤ ਨਾਲ ਵਾਟਰ ਕੂਲਰ ਭੇਟ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਦਾਨੀ ਸੱਜਣਾਂ ਨੂੰ ਮੋਮੈਂਟੋ ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਮੁਨੀਸ਼ ਕੁਮਾਰ (ਕੰਪਿਊਟਰ ਫੈਕਲਟੀ) ਨੇ ਬਾਖੂਬੀ ਨਿਭਾਈ।
ਆਪਣੇ ਸੰਬੋਧਨ ’ਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਹਰ ਇਕ ਪੈਸਾ ਸਕੂਲ ਦੀ ਬਿਹਤਰੀ ਤੇ ਵਿਕਾਸ ਲਈ ਹੀ ਵਰਤਿਆ ਜਾਵੇਗਾ। ਸਰਪੰਚ ਬਲਕਾਰ ਸਿੰਘ ਕੂੰਨਰ ਨੇ ਵੀ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਚੇਅਰਪਰਸਨ ਮਨਜੀਤ ਕੌਰ, ਗੁਰਮੀਤ ਰਾਮ (ਸਾਬਕਾ ਸਰਪੰਚ), ਰਾਮ ਗੋਪਾਲ (ਸਾਬਕਾ ਸਰਪੰਚ), ਤਰਸੇਮ ਲਾਲ (ਮੈਂਬਰ ਪੰਚਾਇਤ), ਰੇਸ਼ਮ ਲਾਲ (ਮੈਂਬਰ ਪੰਚਾਇਤ), ਕਮਲਦੀਪ ਸਿੰਘ ਦੀਪਾ, ਜਸਬੀਰ ਸਿੰਘ ਸੰਧੂ, ਮਾਸਟਰ ਹੀਰਾ ਲਾਲ, ਰਮਨ ਕੁਮਾਰ (ਸਾਬਕਾ ਸਰਪੰਚ), ਸੂਬੇਦਾਰ ਜਤਿੰਦਰ ਕੁਮਾਰ, ਇੰਦਰਪਾਲ ਸਿੰਘ (ਪ੍ਰਧਾਨ), ਅਮਰਜੀਤ ਕੁਮਾਰ (ਸਾਬਕਾ ਪੰਚ), ਤਰੁਣ ਕੁਮਾਰ ਭੰਬੀ, ਪ੍ਰਿੰਸੀਪਲ ਗਿਆਨ ਸਿੰਘ, ਦਵਿੰਦਰ ਕੁਮਾਰ, ਪੁਸ਼ਪਾ ਦੇਵੀ (ਪੰਚ), ਸੀਮਾ ਦੇਵੀ (ਪੰਚ), ਬਲਵਿੰਦਰ ਕੌਰ, ਵਾਇਸ ਪ੍ਰਿੰਸੀਪਲ ਰਿਸ਼ੀ ਕੁਮਾਰ, ਸਕੂਲ ਸਟਾਫ ਤੇ ਵਿਦਿਆਰਥੀ ਵੱਡੀ ਗਿਣਤੀ ’ਚ ਮੌਜੂਦ ਸਨ।