ਪਾਣੀ ਦੇ ਨਮੂਨੇ ਨਾ ਲੈਣ ’ਤੇ ਜੇਈਜ਼ ਨੂੰ ਨੋਟਿਸ ਜਾਰੀ
ਜਾਸ, ਜਲੰਧਰ : ਸ਼ਹਿਰ
Publish Date: Thu, 05 Mar 2026 09:11 PM (IST)
Updated Date: Thu, 05 Mar 2026 09:14 PM (IST)
ਜਾਸ, ਜਲੰਧਰ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਾਣੀ ਦੀ ਗੁਣਵੱਤਾ ਜਾਂਚਣ ਲਈ ਨਮੂਨੇ ਨਾ ਲੈਣ ’ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਓਐਂਡਐੱਮ ਸ਼ਾਖਾ ਦੇ ਜੇਈਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਨਗਰ ਨਿਗਮ ਕਮਿਸ਼ਨਰ ਨੇ ਹੁਕਮ ਦਿੱਤਾ ਹੈ ਕਿ ਓਐਂਡਐੱਮ ਸ਼ਾਖਾ ਦੇ ਜੇਈਜ਼ ਆਪੋ-ਆਪਣੇ ਇਲਾਕਿਆਂ ’ਚ ਪਾਣੀ ਦੇ ਨਮੂਨੇ ਲੈ ਕੇ ਜਾਂਚ ਕਰਵਾਉਣ। ਨਗਰ ਨਿਗਮ ਦੇ ਜੇਈਜ਼ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਮੇਅਰ ਨੇ ਵੀ ਇਹ ਹੁਕਮ ਦਿੱਤਾ ਹੈ ਕਿ ਨੀਵੇਂ ਅਤੇ ਸਲੱਮ ਇਲਾਕਿਆਂ ’ਤੇ ਖਾਸ ਧਿਆਨ ਦਿੱਤਾ ਜਾਵੇ ਤੇ ਜੇ ਕਿਸੇ ਇਲਾਕੇ ’ਚ ਦੂਸ਼ਿਤ ਪਾਣੀ ਆ ਰਿਹਾ ਹੈ ਤਾਂ ਉਥੇ ਫਾਲਟ ਦੂਰ ਕਰਕੇ ਸਾਫ ਪਾਣੀ ਦੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇ।
ਨਿਗਮ ਕਮਿਸ਼ਨਰ ਦਾ ਸਾਫ ਹੁਕਮ ਹੈ ਕਿ ਗੰਦਗੀ ਵਾਲੇ ਪਾਣੀ ਤੇ ਸੀਵਰੇਜ ਜਾਮ ਦੀਆਂ ਸ਼ਿਕਾਇਤਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਮੀਂਹ ਦੇ ਦਿਨਾਂ ’ਚ ਗੰਦਗੀ ਵਾਲੇ ਪਾਣੀ ਦੀ ਸਪਲਾਈ ਦੀਆਂ ਸ਼ਿਕਾਇਤਾਂ ਵਧ ਜਾਂਦੀਆਂ ਹਨ। ਜੇ ਸੀਵਰੇਜ ਦੀ ਬਲਾਕੇਜ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੀ ਤਾਂ ਪੀਣ ਵਾਲੇ ਪਾਣੀ ਦੀ ਸਪਲਾਈ ’ਚ ਦੂਸ਼ਿਤ ਪਾਣੀ ਰਲ ਕੇ ਲੋਕਾਂ ਦੇ ਘਰਾਂ ਤੱਕ ਪੁੱਜਦਾ ਹੈ, ਜਿਸ ਨਾਲ ਲੋਕ ਬਿਮਾਰ ਹੋ ਜਾਂਦੇ ਹਨ। ਹਾਲ ਹੀ ਵਿਚ, ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਸਾਰੇ ਨਗਰ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ’ਚ ਕਿਹਾ ਸੀ ਕਿ ਮੌਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਫਾਈ, ਸੜਕਾਂ ਤੇ ਗਲੀਆਂ ਦੀ ਸਫਾਈ ਤੇ ਪੀਣ ਵਾਲੇ ਪਾਣੀ ਦੀ ਸਾਫ ਸਪਲਾਈ 'ਤੇ ਕੰਮ ਕੀਤਾ ਜਾਵੇ।
ਬਿੱਲ ਡਿਫਾਲਟਰਾਂ ਕੋਲੋਂ ਵਸੂਲੇ 1.35 ਲੱਖ ਰੁਪਏ
ਜਲੰਧਰ : ਨਗਰ ਨਿਗਮ ਦੀ ਵਾਟਰ ਸਪਲਾਈ ਸ਼ਾਖਾ ਨੇ ਵੀਰਵਾਰ ਨੂੰ ਜ਼ੋਨ ਨੰਬਰ 6 ’ਚ ਬਿੱਲ ਜਮ੍ਹਾਂ ਨਾ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਹੈ। ਫਲਾਇੰਗ ਸਕੂਐਡ ਨੇ ਅਸਟੇਟ ਆਫਿਸਰ-ਕਮ-ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆ ਦੀ ਅਗਵਾਈ ’ਚ ਡਿਫਾਲਟਰਾਂ ’ਤੇ ਕਾਰਵਾਈ ਕੀਤੀ। ਜ਼ੋਨ ਨੰਬਰ 6 ਦੇ ਮਾਡਲ ਟਾਊਨ ਇਲਾਕੇ ’ਚ ਡਿਫਾਲਟਰਾਂ ਤੋਂ ਸੀਵਰੇਜ ਤੇ ਪਾਣੀ ਦੇ ਪੁਰਾਣੇ ਬਿੱਲਾਂ ਦੇ 1.35 ਲੱਖ ਰੁਪਏ ਵਸੂਲੇ ਗਏ। ਬਕਾਇਆ ਨਾ ਅਦਾ ਕਰਨ ਵਾਲੀਆਂ ਪ੍ਰਾਪਰਟੀਆਂ ਦੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਕੱਟੇ ਗਏ। ਬਿਨਾਂ ਮਨਜ਼ੂਰੀ ਜੋੜੇ ਗਏ ਪਾਣੀ ਤੇ ਸੀਵਰੇਜ ਦੇ 4 ਕੁਨੈਕਸ਼ਨ ਵੀ ਕੱਟ ਦਿੱਤੇ।