ਨੂਰਾਂ ਸਿਸਟਰ ਦੇ ਪਿਤਾ ਨੂੰ ਹਸਪਤਾਲੋਂ ਮਿਲੀ ਛੁੱਟੀ
ਜਾਸ, ਜਲੰਧਰ : ਪੰਜਾਬ
Publish Date: Fri, 20 Feb 2026 09:47 PM (IST)
Updated Date: Fri, 20 Feb 2026 09:48 PM (IST)
ਜਾਸ, ਜਲੰਧਰ : ਪੰਜਾਬ ਦੀਆਂ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰ ਦੇ ਪਿਤਾ ਗੁਲਸ਼ਨ ਮੀਰ ਦੀਆਂ ਕਿਡਨੀਆਂ ਖਰਾਬ ਹੋਣ ਕਾਰਨ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਪਿਛਲੇ ਸ਼ਨਿਚਰਵਾਰ ਨੂੰ ਉਨ੍ਹਾਂ ਨੂੰ ਸਕੂਲ ਕੂਲਰੋਡ ਸਥਿਤ ਕਿਡਨੀ ਹਸਪਤਾਲ ਦੇ ਇਮਰਜੈਂਸੀ ਵਿਭਾਗ ਵਿਚ ਦਾਖਲ ਕਰਵਾਇਆ ਗਿਆ ਸੀ। ਲਗਪਗ ਇਕ ਹਫ਼ਤੇ ਦੇ ਇਲਾਜ ਮਗਰੋਂ ਵੀਰਵਾਰ ਨੂੰ ਉਨ੍ਹਾਂ ਨੂੰ ਛੁੱਟੀ ਮਿਲ ਗਈ। ਹਸਪਤਾਲ ਦੇ ਚੇਅਰਮੈਨ ਡਾ. ਆਰਐੱਸ ਚਾਹਲ ਦੀ ਅਗਵਾਈ ਵਿਚ ਡਾ. ਦਮਨਵੀਰ ਸਿੰਘ ਚਾਹਲ ਤੇ ਡਾ. ਰਾਹੁਲ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਕੀਤਾ। ਡਾ. ਚਾਹਲ ਨੇ ਦੱਸਿਆ ਕਿ ਗੁਲਸ਼ਨ ਮੀਰ ਤੇਜ਼ ਬੁਖਾਰ, ਕਮਜ਼ੋਰੀ ਤੇ ਪਿਸ਼ਾਬ ਘੱਟ ਆਉਣ ਕਾਰਨ ਹਸਪਤਾਲ ਵਿਚ ਗੰਭੀਰ ਹਾਲਤ ’ਚ ਦਾਖਲ ਹੋਏ ਸਨ। ਜਾਂਚ ’ਚ ਕਿਡਨੀ ਫੇਲ੍ਹੀਅਰ ਦਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਨੂੰ ਸ਼ੂਗਰ ਦੇ ਨਾਲ-ਨਾਲ ਕ੍ਰਾਨਿਕ ਕਿਡਨੀ ਬਿਮਾਰੀ ਦੇ ਪੰਜਵੇਂ ਪੜਾਅ ’ਚ ਸਾਹਮਣੇ ਆਈ। ਕਿਡਨੀ ’ਚ ਇੰਫੈਕਸ਼ਨ ਜ਼ਿਆਦਾ ਹੋਣ ਕਾਰਨ ਹਸਪਤਾਲ ’ਚ ਛੇ ਦਿਨ ਰੱਖਿਆ ਗਿਆ, ਜਿਸ ਵਿੱਚੋਂ ਤਿੰਨ ਦਿਨ ਆਈਸੀਯੂ ’ਚ ਰਹੇ। ਇਸ ਦੌਰਾਨ ਕਿਡਨੀ ’ਚ ਸਟੰਟ ਪਾਇਆ ਗਿਆ ਤੇ ਤਿੰਨ ਵਾਰੀ ਡਾਇਲਸਿਸ ਕੀਤਾ ਗਿਆ।