ਰੇਲ ਗੱਡੀਆਂ ਦੀਆਂ ਟਿਕਟਾਂ ਲਈ ਲੋਕ ਕੱਟਣ ਲੱਗੇ ਚੱਕਰ
ਟ੍ਰੇਨਾਂ ’ਚ ‘ਨੋ ਮੋਰ ਬੁਕਿੰਗ’ ਤੇ ਲੰਬੀ ਵੇਟਿੰਗ ਲਿਸਟ, ਯਾਤਰੀਆਂ ਦੇ ਸਫ਼ਰ ਦੇ ਪਲਾਨ ਹੋ ਰਹੇ ਖਰਾਬ
Publish Date: Tue, 10 Mar 2026 10:25 PM (IST)
Updated Date: Tue, 10 Mar 2026 10:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਲੀ ਦੇ ਮੱਦੇਨਜ਼ਰ ਜਿੱਥੇ ਰੇਲ ਗੱਡੀਆਂ ਦੀਆਂ ਸੀਟਾਂ ਪੂਰੀ ਤਰ੍ਹਾਂ ਭਰੀਆਂ ਹੋਈਆਂ ਸਨ ਤੇ ਉਨ੍ਹਾਂ ’ਚ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਮਿਲ ਰਹੀ ਸੀ, ਉੱਥੇ ਹੁਣ ਹੋਲੀ ਤੋਂ ਬਾਅਦ ਵੀ ਟ੍ਰੇਨਾਂ ਦੀ ਸਥਿਤੀ ਲਗਪਗ ਓਹ ਹੀ ਬਣੀ ਹੋਈ ਹੈ। ਕਾਰਨ ਇਹ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਇਲਾਵਾ ਜ਼ਿਆਦਾਤਰ ਸਕੂਲਾਂ ’ਚ ਪ੍ਰੀਖਿਆਵਾਂ ਖਤਮ ਹੋ ਚੁੱਕੀਆਂ ਹਨ ਤੇ ਕੁਝ ਹੀ ਨਾਨ-ਬੋਰਡ ਕਲਾਸਾਂ ਚੱਲ ਰਹੀਆਂ ਹਨ। ਅਜਿਹੇ ’ਚ ਸਕੂਲਾਂ ’ਚ ਛੁੱਟੀਆਂ ਹੋਣ ਕਰਕੇ ਲੋਕ ਘੁੰਮਣ-ਫਿਰਣ ਦੀ ਯੋਜਨਾ ਵੀ ਬਣਾ ਰਹੇ ਹਨ, ਕਿਉਂਕਿ ਨਵਾਂ ਵਿੱਦਿਅਕ ਸੈਸ਼ਨ ਵੀ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣਾ ਹੈ ਪਰ ਕਈ ਰੇਲ ਗੱਡੀਆਂ ’ਚ ਮਾਰਚ ਹੀ ਨਹੀਂ ਸਗੋਂ ਅਪ੍ਰੈਲ ਦੀਆਂ ਵੱਖ-ਵੱਖ ਤਰੀਕਾਂ ਲਈ ਵੀ ਨੋ ਮੋਰ ਬੁਕਿੰਗ ਦਿਖਾਈ ਦੇ ਰਹੀ ਹੈ, ਜਦਕਿ ਕੁਝ ’ਚ ਲੰਬੀ ਵੇਟਿੰਗ ਲਿਸਟ ਚੱਲ ਰਹੀ ਹੈ। ਇਸ ਕਰਕੇ ਟ੍ਰੇਨਾਂ ’ਚ ਸੀਟਾਂ ਨਾ ਮਿਲਣ ਕਾਰਨ ਮੁਸਾਫਰਾਂ ਦੇ ਸਫ਼ਰ ਦੇ ਪਲਾਨ ਖਰਾਬ ਹੋ ਰਹੇ ਹਨ ਤੇ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਨੂੰ ਵੇਖਦਿਆਂ ਮੁਸਾਫਰਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਰੇਲ ਗੱਡੀਆਂ ’ਚ ਟਿਕਟ ਦੀ ਉਪਲੱਬਧਤਾ ਚੈਕ ਕਰ ਕੇ ਹੀ ਆਪਣੀ ਯਾਤਰਾ ਦਾ ਪਲਾਨ ਬਣਾਉਣ। ਲਲਿਤਪੁਰ ਦੇ ਰਹਿਣ ਵਾਲੇ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਉਹ ਪਿੰਡ ਜਾਣ ਲਈ ਟ੍ਰੇਨ ਦੀ ਟਿਕਟ ਲੈਣ ਆਏ ਸਨ ਪਰ ਮਾਲਵਾ ਤੇ ਜੇਹਲਮ ਐਕਸਪ੍ਰੈਸ ’ਚ ਲੰਬੀ ਵੇਟਿੰਗ ਲਿਸਟ ਦੇ ਨਾਲ ਕਈ ਤਰੀਕਾਂ ’ਚ ਟਿਕਟ ਬੁਕਿੰਗ ਹੀ ਬੰਦ ਹੋ ਚੁੱਕੀ ਹੈ। ਉਹ ਕਈ ਦਿਨਾਂ ਤੋਂ ਚੱਕਰ ਕੱਟ ਰਹੇ ਹਨ ਤੇ ਟਿਕਟ ਕਾਊਂਟਰਾਂ ਤੋਂ ਬਦਲਵੀਆਂ ਰੇਲ ਗੱਡੀਆਂ ਦੇ ਬਦਲ ਵੀ ਲਏ ਪਰ ਹਰ ਟ੍ਰੇਨ ’ਚ ਵੇਟਿੰਗ ਹੀ ਮਿਲ ਰਹੀ ਹੈ। ਪਰਿਵਾਰ ਨਾਲ ਵੇਟਿੰਗ ’ਚ ਸਫ਼ਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਖੰਡਵਾ ਦੇ ਰਹਿਣ ਵਾਲੇ ਪਵਨ ਯਾਦਵ ਦਾ ਕਹਿਣਾ ਹੈ ਕਿ ਉਹ ਹੋਲੀ ’ਤੇ ਪਰਿਵਾਰ ਨਾਲ ਘਰ ਨਹੀਂ ਜਾ ਸਕੇ ਸਨ। ਸੋਚਿਆ ਸੀ ਕਿ ਹੁਣ ਸ਼ਾਇਦ ਟ੍ਰੇਨਾਂ ’ਚ ਭੀੜ ਘੱਟ ਹੋਵੇਗੀ ਤੇ ਟਿਕਟ ਮਿਲ ਜਾਵੇਗੀ ਪਰ ਹਾਲਾਤ ਹਾਲੇ ਵੀ ਓਹ ਹੀ ਹਨ ਤੇ ਸੀਟਾਂ ਨਹੀਂ ਮਿਲ ਰਹੀਆਂ। -------------------------- ਜਲੰਧਰ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਟ੍ਰੇਨਾਂ ਦੀ ਸਥਿਤੀ ਸੱਚਖੰਡ ਐਕਸਪ੍ਰੈੱਸ (12716) : 12 ਤੋਂ 29 ਮਾਰਚ ਤੱਕ 41 ਤੋਂ 80 ਤੱਕ ਵੇਟਿੰਗ ਛੱਤੀਸਗੜ੍ਹ ਐਕਸਪ੍ਰੈੱਸ : 12 ਤੋਂ 29 ਮਾਰਚ ਤੱਕ 44 ਤੋਂ 101 ਤੱਕ ਵੇਟਿੰਗ ਜੇਹਲਮ ਐਕਸਪ੍ਰੈੱਸ (11078) : 13, 18, 20, 24, 25, 28 ਮਾਰਚ ਨੂੰ 50 ਤੋਂ 60 ਵੇਟਿੰਗ, ਜਦਕਿ 12–17, 19, 21, 22, 23, 26, 27, 29 ਮਾਰਚ ਨੂੰ ਨੋ ਮੋਰ ਬੁਕਿੰਗ ਮਾਲਵਾ ਐਕਸਪ੍ਰੈੱਸ (12920) : 13, 20, 21, 28 ਮਾਰਚ ਨੋ ਮੋਰ ਬੁਕਿੰਗ, 12 ਤੋਂ 29 ਮਾਰਚ ਤੱਕ 39 ਤੋਂ 55 ਤੱਕ ਵੇਟਿੰਗ ਅੰਮ੍ਰਿਤਸਰ–ਨੰਦੇੜ ਐਕਸਪ੍ਰੈੱਸ (12422) : 16 ਤੋਂ 20 ਅਪ੍ਰੈਲ ਤੱਕ 35 ਤੋਂ 110 ਤੱਕ ਵੇਟਿੰਗ ਨਵਯੁਗ ਐਕਸਪ੍ਰੈੱਸ (16788) : 20 ਮਾਰਚ ਤੋਂ 24 ਅਪ੍ਰੈਲ ਤੱਕ 54 ਤੋਂ 105 ਤੱਕ ਵੇਟਿੰਗ ਪੱਛਮ ਐਕਸਪ੍ਰੈੱਸ (12926) : 13 ਤੋਂ 29 ਮਾਰਚ ਤੱਕ 40 ਤੋਂ 55 ਤੱਕ ਵੇਟਿੰਗ ਦਾਦਰ ਐਕਸਪ੍ਰੈੱਸ (11058) : 14 ਮਾਰਚ ਨੋ ਮੋਰ ਬੁਕਿੰਗ, 15 ਤੋਂ 18 ਮਾਰਚ ਤੱਕ 25 ਤੋਂ 40 ਵੇਟਿੰਗ ਗੋਲਡਨ ਟੈਂਪਲ ਐਕਸਪ੍ਰੈੱਸ (12904) : 13 ਤੋਂ 29 ਮਾਰਚ ਤੱਕ 95 ਤੋਂ 116 ਤੱਕ ਵੇਟਿੰਗ ਸਵਰਾਜ ਐਕਸਪ੍ਰੈੱਸ (12472) : 20 ਮਾਰਚ ਨੋ ਮੋਰ ਬੁਕਿੰਗ, 13 ਮਾਰਚ ਤੋਂ 1 ਅਪ੍ਰੈਲ ਤੱਕ 50 ਤੋਂ 111 ਤੱਕ ਵੇਟਿੰਗ ----------------------- ਦੂਜੇ ਸੂਬਿਆਂ ਤੋਂ ਜਲੰਧਰ ਆਉਣ ਵਾਲੀਆਂ ਟ੍ਰੇਨਾਂ ਦੀ ਸਥਿਤੀ ਕੁੱਚੂਵੇਲੀ–ਅੰਮ੍ਰਿਤਸਰ ਸੁਪਰਫਾਸਟ (12483) : 19, 26 ਮਾਰਚ; 2, 9, 16, 23, 30 ਅਪ੍ਰੈਲ; 7 ਮਈ ਨੋ ਮੋਰ ਬੁਕਿੰਗ ਦਾਦਰ ਐਕਸਪ੍ਰੈੱਸ (11057) : 12 ਤੋਂ 25 ਅਤੇ 27 ਮਾਰਚ ਤੱਕ ਨੋ ਮੋਰ ਬੁਕਿੰਗ ਸਵਰਾਜ ਐਕਸਪ੍ਰੈੱਸ (12471) : 12, 13, 15, 16, 19, 20, 22, 26, 27 ਮਾਰਚ ਤੇ 3 ਅਪ੍ਰੈਲ ਨੋ ਮੋਰ ਬੁਕਿੰਗ ਪੱਛਮ ਐਕਸਪ੍ਰੈੱਸ : 12 ਤੋਂ 24 ਮਾਰਚ ਤੱਕ 50 ਤੋਂ 70 ਤੱਕ ਵੇਟਿੰਗ ਗੋਲਡਨ ਟੈਂਪਲ ਐਕਸਪ੍ਰੈੱਸ : 12 ਤੋਂ 24 ਮਾਰਚ ਤੱਕ 55 ਤੋਂ 80 ਤੱਕ ਵੇਟਿੰਗ ਨੰਦੇੜ–ਅੰਮ੍ਰਿਤਸਰ ਐਕਸਪ੍ਰੈੱਸ (12421) : 19 ਮਾਰਚ ਨੋ ਮੋਰ ਬੁਕਿੰਗ, 12 ਤੋਂ 16 ਅਪ੍ਰੈਲ ਤੱਕ 10 ਤੋਂ 20 ਵੇਟਿੰਗ ਸੱਚਖੰਡ ਐਕਸਪ੍ਰੈੱਸ (12715) : 12 ਤੋਂ 21 ਮਾਰਚ ਤੱਕ ਨੋ ਮੋਰ ਬੁਕਿੰਗ ਛੱਤੀਸਗੜ੍ਹ ਐਕਸਪ੍ਰੈੱਸ : 12 ਤੋਂ 21 ਮਾਰਚ ਤੱਕ ਨੋ ਮੋਰ ਬੁਕਿੰਗ ਜੇਹਲਮ ਐਕਸਪ੍ਰੈੱਸ (11077) : 12 ਤੋਂ 21 ਮਾਰਚ ਤੱਕ ਨੋ ਮੋਰ ਬੁਕਿੰਗ ਅੰਡਮਾਨ ਐਕਸਪ੍ਰੈੱਸ : 12 ਤੋਂ 27 ਮਾਰਚ ਤੱਕ 26 ਤੋਂ 65 ਤੱਕ ਵੇਟਿੰਗ ਮਾਲਵਾ ਐਕਸਪ੍ਰੈੱਸ : 12 ਤੋਂ 21 ਮਾਰਚ ਤੱਕ 55 ਤੋਂ 135 ਤੱਕ ਵੇਟਿੰਗ