ਨਿਤਿਨ ਕੋਹਲੀ ਨੇ ਸੰਤ ਨਿਰੰਜਨ ਦਾਸ ਮਹਾਰਾਜ ਤੋਂ ਪ੍ਰਾਪਤ ਕੀਤਾ ਅਸ਼ੀਰਵਾਦ
ਨਿਤਿਨ ਕੋਹਲੀ ਨੇ ਸੰਤ ਨਿਰੰਜਨ ਦਾਸ ਮਹਾਰਾਜ ਤੋਂ ਪ੍ਰਾਪਤ ਕੀਤਾ ਅਸ਼ੀਰਵਾਦ
Publish Date: Thu, 22 Jan 2026 06:40 PM (IST)
Updated Date: Fri, 23 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਤੋਂ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਅਸ਼ੀਰਵਾਦ ਪ੍ਰਾਪਤ ਕੀਤਾ। ਸੰਤ ਨਿਰੰਜਣ ਦਾਸ ਮਹਾਰਾਜ ਮੇਅਰ ਵਨੀਤ ਧੀਰ ਦੇ ਨਿਵਾਸ ਸਥਾਨ ’ਤੇ ਆਏ ਸਨ। ਨਿਤਿਨ ਕੋਹਲੀ ਨੇ ਸੰਤ ਮਹਾਰਾਜ ਦੇ ਚਰਨਾਂ ’ਚ ਨਮਨ ਕਰਦਿਆਂ ਉਨ੍ਹਾਂ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਸਮਾਜਿਕ ਸੇਵਾ, ਭਾਈਚਾਰਕ ਸਾਂਝ, ਆਪਸੀ ਸਦਭਾਵਨਾ ਤੇ ਲੋਕ-ਭਲਾਈ ਸਬੰਧੀ ਵਿਸ਼ਿਆਂ ’ਤੇ ਅਰਥਪੂਰਨ ਚਰਚਾ ਕੀਤੀ। ਸੰਤ ਮਹਾਰਾਜ ਨੇ ਮਨੁੱਖਤਾ ਦੀ ਸੇਵਾ, ਸਮਾਜ ’ਚ ਏਕਤਾ ਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਨ ਦਾ ਪਾਵਨ ਸੰਦੇਸ਼ ਦਿੱਤਾ। ਨਿਤਿਨ ਕੋਹਲੀ ਨੇ ਕਿਹਾ ਕਿ ਸੰਤ-ਸਮਾਜ ਦੀ ਰਹਿਨੁਮਾਈ ਤੇ ਅਸ਼ੀਰਵਾਦ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ ਤੇ ਲੋਕ-ਹਿਤ ਵਿੱਚ ਕੰਮ ਕਰਨ ਲਈ ਅਤੁੱਟ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਆਤਮਿਕ ਮਿਲਾਪ ਸਮਾਜ ’ਚ ਸ਼ਾਂਤੀ, ਸਾਂਝ ਤੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ, ਜੋ ਅੱਜ ਦੇ ਸਮੇਂ ’ਚ ਬਹੁਤ ਹੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਪਾਵਨ ਦਰਸ਼ਨ ਉਨ੍ਹਾਂ ਲਈ ਆਤਮਿਕ ਸ਼ਕਤੀ, ਮਨੋਬਲ ਤੇ ਨਵੀਂ ਪ੍ਰੇਰਣਾ ਦਾ ਸਰੋਤ ਸਾਬਤ ਹੋਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ 1 ਫ਼ਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅਸੀਂ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਵਾਂਗੇ।