ਕੋਹਲੀ ਨੇ ਨਵੇਂ ਟ੍ਰੇਡਰਜ਼ ਕਮਿਸ਼ਨ ਮੈਂਬਰ ਸਨਮਾਨੇ
ਨਿਤਿਨ ਕੋਹਲੀ ਨੇ ਨਵੇਂ ਟ੍ਰੇਡਰਜ਼ ਕਮਿਸ਼ਨ ਮੈਂਬਰਾਂ ਦਾ ਸਨਮਾਨ ਕੀਤਾ, ਵਪਾਰ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਕੀਤੀ ਚਰਚਾ
Publish Date: Mon, 19 Jan 2026 07:31 PM (IST)
Updated Date: Mon, 19 Jan 2026 07:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਨਵੇਂ ਚੇਅਰਮੈਨ ਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਮੈਂਬਰਾਂ ਦੇ ਹੁਣ ਤੱਕ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਭਵਿੱਖ ’ਚ ਵਪਾਰ ਨੂੰ ਹੋਰ ਸੁਧਾਰਨ ’ਚ ਉਨ੍ਹਾਂ ਦੇ ਯੋਗਦਾਨ ਦੀ ਉਮੀਦ ਪ੍ਰਗਟਾਈ। ਸਨਮਾਨ ਸਮਾਗਮ ’ਚ ਕਮਿਸ਼ਨ ਦੇ ਚੇਅਰਮੈਨ ਇੰਦਰਵੰਸ਼ ਸਿੰਘ ਚੱਢਾ, ਮੈਂਬਰ ਹਰਿੰਦਰ ਪਾਲ ਸਿੰਘ ਮਨੋਚਾ, ਹਲਕਾ ਸੈਂਟਰ ਚੇਅਰਮੈਨ ਅਜੇਸ਼ ਕੁਮਾਰ ਸ਼ਰਮਾ ਤੇ ਹੋਰ ਮੈਂਬਰ ਅੰਕੁਰ ਸਿਆਲ, ਮਨਿੰਦਰ ਸਿੰਘ (ਹਨੀ), ਗਗਨ ਸੰਧੂ (ਗੱਬਰ), ਲਖਵੀਰ ਸਿੰਘ, ਕਮਲਜੀਤ ਸਿੰਘ, ਸੁਭਾਸ਼ ਠਾਕੁਰ ਤੇ ਸੁਰੇਸ਼ ਗੁਪਤਾ ਮੌਜੂਦ ਰਹੇ। ਸਮਾਗਮ ਦੌਰਾਨ ਵਪਾਰੀਆਂ ਤੇ ਕਮਿਸ਼ਨ ਮੈਂਬਰਾਂ ਨੇ ਵਿਚਾਰ ਸਾਂਝੇ ਕੀਤੇ ਤੇ ਵਪਾਰ ਨੂੰ ਸੁਗਮ, ਸਹਿਯੋਗੀ ਤੇ ਪਾਰਦਰਸ਼ੀ ਬਣਾਉਣ ’ਤੇ ਗੰਭੀਰ ਚਰਚਾ ਕੀਤੀ। ਕੋਹਲੀ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਹਮੇਸ਼ਾਂ ਉਨ੍ਹਾਂ ਦੇ ਸੁਝਾਵਾਂ ਤੇ ਲੋੜਾਂ ਨੂੰ ਧਿਆਨ ’ਚ ਰੱਖਦੀ ਹੈ। ਇਸ ਮੌਕੇ ’ਤੇ ਇਹ ਵੀ ਕਿਹਾ ਗਿਆ ਕਿ ਵਪਾਰੀਆਂ ਤੇ ਕਮਿਸ਼ਨ ਮੈਂਬਰਾਂ ਨੂੰ ਮਿਲ ਕੇ ਸਹਿਯੋਗ ਤੇ ਸੰਚਾਰ ਵਧਾਉਣਾ ਚਾਹੀਦਾ ਹੈ ਤਾਂ ਜੋ ਵਪਾਰ ਦਾ ਮਾਹੌਲ ਸੁਰੱਖਿਅਤ, ਸਕਾਰਾਤਮਕ ਤੇ ਵਿਕਾਸਸ਼ੀਲ ਬਣਿਆ ਰਹੇ। ਸਮਾਗਮ ਦੇ ਅੰਤ ’ਤੇ ਨਿਤਿਨ ਕੋਹਲੀ ਨੇ ਸਾਰੇ ਵਪਾਰੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਯੋਗਦਾਨ ਤੇ ਭਵਿੱਖੀ ਯੋਜਨਾਵਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।