ਨਿਤਿਨ ਕੋਹਲੀ ਨੇ ਜੇਤੂ ਟੀਮ ਨੂੰ ਵੰਡੇ ਇਨਾਮ
ਨਿਤਿਨ ਕੋਹਲੀ ਚਹਕਾ ਕਲਾਂ ਫੁੱਟਬਾਲ ਟੂਰਨਾਮੈਂਟ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ, ਜੇਤੂ ਟੀਮ ਨੂੰ ਇਨਾਮ ਵੰਡੇ
Publish Date: Fri, 20 Feb 2026 08:43 PM (IST)
Updated Date: Fri, 20 Feb 2026 08:45 PM (IST)

-ਖੇਡਾਂ ਨਾਲ ਨੌਜਵਾਨਾਂ ਨੂੰ ਸਹੀ ਦਿਸ਼ਾ, ਅਨੁਸ਼ਾਸਨ ਤੇ ਨਸ਼ਾ-ਮੁਕਤ ਸਮਾਜ ਦਾ ਸੰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਲਕਾ ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਚੋਹਕਾ ਕਲਾਂ ਵਿਖੇ ਕਰਵਾਏ ਫੁਟਬਾਲ ਟੂਰਨਾਮੈਂਟ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਜੇਤੂ ਤੇ ਰਨਰ-ਅੱਪ ਟੀਮਾਂ ਨੂੰ ਟਰਾਫੀਆਂ, ਮੈਡਲ ਤੇ ਨਕਦ ਇਨਾਮ ਵੰਡ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਮੈਦਾਨ ’ਚ ਖਿਡਾਰੀਆਂ ਦੇ ਜੋਸ਼, ਅਨੁਸ਼ਾਸਨ ਤੇ ਟੀਮ ਵਰਕ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਨੇ ਕਿਹਾ ਕਿ ਖੇਡਾਂ ਸਿਹਤਮੰਦ, ਜਾਗਰੂਕ ਤੇ ਮਜ਼ਬੂਤ ਸਮਾਜ ਦੀ ਮਜ਼ਬੂਤ ਨੀਂਹ ਹਨ। ਅੱਜ ਦੇ ਸਮੇਂ ’ਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ ਦਿੰਦੀਆਂ, ਸਗੋਂ ਮਨੋਬਲ, ਆਤਮ-ਵਿਸ਼ਵਾਸ ਤੇ ਲੀਡਰਸ਼ਿਪ ਦੀ ਯੋਗਤਾ ਵੀ ਵਿਕਸਿਤ ਕਰਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੇਡ ਮੈਦਾਨ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਨਿਯਮਿਤ ਖੇਡ ਗਤੀਵਿਧੀਆਂ ਨੌਜਵਾਨਾਂ ’ਚ ਅਨੁਸ਼ਾਸਨ, ਸਮੇਂ ਦੀ ਕਦਰ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਖੇਡਾਂ ਨਾਲ ਜੁੜੇ ਰਹਿੰਦੇ ਹਨ, ਉਹ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡ ਪੱਧਰ ’ਤੇ ਇਸ ਤਰ੍ਹਾਂ ਦੇ ਟੂਰਨਾਮੈਂਟ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਵੱਡਾ ਮੰਚ ਸਾਬਤ ਹੁੰਦੇ ਹਨ। ਅਜਿਹੇ ਨੌਜਵਾਨਾਂ ਦਾ ਆਤਮ-ਵਿਸ਼ਵਾਸ ਵਧਾਉਂਦੇ ਹਨ ਤੇ ਖੇਤਰ ’ਚ ਖੇਡ ਸੰਸਕ੍ਰਿਤੀ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕਾ ਜਲੰਧਰ ਸੈਂਟਰਲ ’ਚ ਖੇਡ ਮੈਦਾਨਾਂ ਦੀ ਸੰਭਾਲ, ਸੁਧਾਰ ਤੇ ਨਵੀਆਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ, ਅਮਰਦੀਪ ਸਿੰਘ ਕਿੰਨੂੰ, ਵਿੱਕੀ ਤੁਲਸੀ, ਰਮੇਸ਼ ਚੋਹਕਾਂ, ਲੱਗਣਦੀਪ, ਨਵਦੀਪ ਕੌਰ, ਡੀਆਈਜੀ ਮਹਿੰਦਰ ਲਾਲ ਬਾਸਨ (ਬੀਐੱਸਐੱਫ), ਅਜਾਇਬ ਸਿੰਘ (ਬੀਐੱਸਐੱਫ), ਹਰਜਿੰਦਰ ਸਿੰਘ ਢਿੱਲੋਂ, ਬਲਬੀਰ ਸਿੰਘ ਰਾਏ, ਤਰਸੇਮ ਸਲਾਣ, ਹਰਭਜਨ ਸਿੰਘ ਸਲਾਣ, ਰਾਜਕੁਮਾਰ ਪ੍ਰਧਾਨ, ਅਮਰੀਕ ਸਿੰਘ, ਚਰਨਦਾਸ, ਗੁਰਿੰਦਰ ਪਾਲ ਰਿੰਕੂ, ਸਰੂਪ ਲਾਲ, ਪ੍ਰੀਤਮ ਪਾਲ ਸਿੰਘ, ਲਖਬੀਰ ਸਿੰਘ, ਤੇਜ ਨਾਥ, ਤਜਿੰਦਰ ਸਿੰਘ ਤੇ ਰਵਿੰਦਰ ਢਿੱਲੋਂ ਲੱਡੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਟੂਰਨਾਮੈਂਟ ਕਮੇਟੀ ਵੱਲੋਂ ਨਿਤਿਨ ਕੋਹਲੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।