65.43 ਲੱਖ ਨਾਲ ਤਿਆਰ ਸੜਕਾਂ ਦਾ ਕੋਹਲੀ ਤੇ ਫਾਰੂਕੀ ਵੱਲੋਂ ਉਦਘਾਟਨ
ਪੀਏਪੀ ਪਰਿਸਰ ’ਚ 65.43 ਲੱਖ ਦੀ ਲਾਗਤ ਨਾਲ ਤਿਆਰ ਸੜਕਾਂ ਦਾ ਨਿਤਿਨ ਕੋਹਲੀ ਤੇ ਏਡੀਜੀਪੀ
Publish Date: Mon, 16 Feb 2026 07:45 PM (IST)
Updated Date: Mon, 16 Feb 2026 07:48 PM (IST)

--ਪੀਏਪੀ ਕੈਂਪਸ ’ਚ ਆਵਾਜਾਈ ਨੂੰ ਸੁਖਾਲੀ ਬਣਾਉਣ ਲਈ ਅਹਿਮ ਕਦਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੰਗਲਾ ਪੰਜਾਬ ਮੁਹਿੰਮ ਤਹਿਤ ਜਲੰਧਰ ਸਥਿਤ ਪੰਜਾਬ ਹਥਿਆਰਾਬੰਦ ਪੁਲਿਸ ਕੰਪਲੈਕਸ ’ਚ 65.43 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਨਵੀਆਂ ਸੜਕਾਂ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਤੇ ਏਡੀਜੀਪੀ (ਪੀਏਪੀ) ਐੱਮਐੱਫ ਫਾਰੂਕੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਕੰਪਲੈਕਸ ’ਚ ਆਵਾਜਾਈ ਹੋਰ ਸੁਚਾਰੂ ਹੋਵੇਗੀ ਤੇ ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਉਹ ਹਮੇਸ਼ਾ ਵਿਕਾਸ ਤੇ ਸਕਾਰਾਤਮਕ ਸੋਚ ’ਤੇ ਵਿਸ਼ਵਾਸ ਰੱਖਦੇ ਹਨ ਤੇ ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਇਲਾਕੇ ’ਚ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣ। ਉਨ੍ਹਾਂ ਨੇ ਕਿਹਾ ਕਿ ਮਜ਼ਬੂਤ ਬੁਨਿਆਦੀ ਢਾਂਚਾ ਹੀ ਤਰੱਕੀ ਦੀ ਨੀਂਹ ਹੁੰਦਾ ਹੈ। ਨਿਤਿਨ ਕੋਹਲੀ ਨੇ ਪੁਲਿਸ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਲਾਜ਼ਮ ਦਿਨ-ਰਾਤ ਸਾਡੀ ਸੁਰੱਖਿਆ ਲਈ ਡਿਊਟੀ ਨਿਭਾਉਂਦੇ ਹਨ ਤੇ ਸਮਾਜ ਉਨ੍ਹਾਂ ਦਾ ਸਦਾ ਕਰਜ਼ਦਾਰ ਰਹੇਗਾ। ਇਸ ਸਮਾਗਮ ’ਚ ਸੀਨੀਅਰ ਪੁਲਿਸ ਅਧਿਕਾਰੀ ਰਾਜਪਾਲ ਸੰਧੂ, ਵਿਵੇਕਸ਼ੀਲ ਸੋਨੀ, ਹਰਕਮਲ ਪ੍ਰੀਤ ਸਿੰਘ ਖੱਖ, ਨਵਜੋਤ ਸਿੰਘ ਮਾਹਲ, ਮਨਦੀਪ ਸਿੰਘ, ਜੀਐੱਸ ਔਲਖ ਸਮੇਤ ਹੋਰ ਅਧਿਕਾਰੀ ਤੇ ਕੰਪਲੈਕਸ ਨਿਵਾਸੀ ਵੱਡੀ ਗਿਣਤੀ ’ਚ ਮੌਜੂਦ ਰਹੇ।