ਨੀਤੀ ਆਯੋਗ ਦੀ ਟੀਮ ਵੱਲੋਂ ਆਲੂ ਬੀਜ ਫਾਰਮ ਦਾ ਦੌਰਾ
ਨੀਤੀ ਆਯੋਗ ਦੀ ਟੀਮ ਵੱਲੋਂ ਸਰਕਾਰੀ ਆਲੂ ਬੀਜ ਫਾਰਮ ਦਾ ਦੌਰਾ
Publish Date: Wed, 25 Mar 2026 08:16 PM (IST)
Updated Date: Wed, 25 Mar 2026 08:20 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪਿਛਲੇ ਸਮੇਂ ਬਲਾਕ ਸ਼ਾਹਕੋਟ ਨੂੰ ਐਸਪੀਰੇਸ਼ਨਲ ਬਲਾਕ ਵਜੋਂ ਚੁਣਿਆ ਗਿਆ ਸੀ। ਇਸ ਚੋਣ ਦੇ ਸੰਦਰਭ ’ਚ ਕੇਂਦਰੀ ਨੀਤੀ ਆਯੋਗ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਟੀਮ ’ਚ ਸਾਤਵਿਕਾ ਸਿੰਘ ਯੰਗ ਪ੍ਰੋਫ਼ੈਸ਼ਨਲ ਨੀਤੀ ਆਯੋਗ ਦਿੱਲੀ ਤੇ ਹਰਸਿਮਰਨਜੀਤ ਕੌਰ ਐਸਪੀਰੈਸ਼ਨਲ ਬਲਾਕ ਫੈਲੋ ਜਲੰਧਰ ਸ਼ਾਮਲ ਸਨ। ਇਹ ਦੌਰਾ ‘ਸੰਪੂਰਨਤਾ ਅਭਿਆਨ- 2’ ਤਹਿਤ ਕੀਤਾ ਗਿਆ। ਇਸ ਸਿਲਸਿਲੇ ਤਹਿਤ ਸਾਤਵਿਕਾ ਸਿੰਘ ਤੇ ਹਰਸਿਮਰਨਜੀਤ ਕੌਰ ਨੇ ਸਰਕਾਰੀ ਆਲੂ ਬੀਜ ਫਾਰਮ ਸ਼ਾਹਕੋਟ ਦਾ ਵੀ ਦੌਰਾ ਕੀਤਾ। ਇੱਥੇ ਤਾਇਨਾਤ ਸਹਾਇਕ ਨਿਰਦੇਸ਼ਕ ਬਾਗਬਾਨੀ ਡਾ. ਸੁਖਬੀਰ ਸਿੰਘ ਨੇ ਸਵਾਗਤ ਕੀਤਾ। ਟੀਮ ਵੱਲੋਂ ਮੰਗੀ ਗਈ ਜਾਣਕਾਰੀ ਬਾਰੇ ਦੱਸਦਿਆਂ ਡਾ. ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਆਲੂ ਦਾ ਭਾਅ ਮੰਦਾ ਹੋਣ ਕਾਰਨ ਆਲੂ ਬੀਜ ਵਿਕਣ ’ਚ ਸਮੱਸਿਆ ਆ ਰਹੀ ਹੈ। ਇਸ ਦੇ ਬਾਵਜੂਦ ਆਲੂ ਉਤਪਾਦਕਾਂ ਨਾਲ ਮੇਲ ਮਿਲਾਪ ਹਾਂ ਪੱਖੀ ਹੋਣ ਕਰਕੇ ਉਹ ਟੀਚੇ ਨੇੜੇ ਪਹੁੰਚ ਜਾਣਗੇ। ਨੀਤੀ ਆਯੋਗ ਦੀ ਟੀਮ ਨੂੰ ਡਾ. ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਖਿੱਤੇ ਦੀ ਵਿਸ਼ੇਸ਼ਤਾ ਹੈ ਕਿ ਆਲੂ ਦਾ ਬੀਜ ਪੈਦਾ ਹੁੰਦਾ ਹੈ। ਦੇਸ਼ ਤੇ ਪੰਜਾਬ ਦੇ ਬਹੁਤੇ ਖਿੱਤਿਆਂ ’ਚ ਅਜਿਹੀ ਵਿਸ਼ੇਸ਼ਤਾ ਮੁਕਾਬਲਤਨ ਘੱਟ ਹੈ। ਉਨ੍ਹਾਂ ਬੀਜ ਦੀਆਂ ਕਿਸਮਾਂ ਬਾਰੇ ਵੀ ਨੀਤੀ ਯੋਗ ਦੀ ਟੀਮ ਨੂੰ ਜਾਣਕਾਰੀ ਦਿੱਤੀ। ਡਾ. ਸੁਖਬੀਰ ਸਿੰਘ ਨੇ ਸਬਜ਼ੀਆਂ ਤੇ ਫਲਾਂ ਦੇ ਉਤਪਾਦਨ ਤੇ ਸਾਂਭ-ਸੰਭਾਲ ਦੇ ਆਧੁਨਿਕ ਉਸਾਰੀ ਅਧੀਨ ਪ੍ਰੋਜੈਕਟ ਬਾਰੇ ਵੀ ਟੀਮ ਨੂੰ ਜਾਣਕਾਰੀ ਦਿੱਤੀ।