ਸਹੋਤਾ ਬਣੇ ਗੁਰਾਇਆ ਸਿਟੀ ਵਾਈਸ ਪ੍ਰਧਾਨ
ਨਿਖਿਲ ਸਹੋਤਾ ਗੁਰਾਇਆ ਸਿਟੀ ਵਾਈਸ ਪ੍ਰਧਾਨ ਨਿਯੁਕਤ
Publish Date: Mon, 16 Feb 2026 09:55 PM (IST)
Updated Date: Mon, 16 Feb 2026 09:57 PM (IST)
ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਸਿਵ ਸੈਨਾ ਅਖੰਡ ਭਾਰਤ ਦੀ ਇਕ ਵਿਸ਼ੇਸ਼ ਮੀਟਿੰਗ ਸ਼ਿਵ ਮੰਦਰ ਗੁਰਾਇਆ ਵਿਖੇ ਰਾਸ਼ਟਰੀ ਉਪ ਪ੍ਰਧਾਨ ਹਰਜਿੰਦਰ ਸਿੰਘ ਬਿੱਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ’ਚ ਹੋਰ ਵੀ ਅਹੁਦੇਦਾਰ ਜਿਸ 'ਚ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਬਿੱਟੂ, ਡਿਸਟਰਿਕ ਦਿਹਾਤੀ ਜਸਵੀਰ ਪੰਚ, ਗੁਰਾਇਆ ਸਿਟੀ ਪ੍ਰਧਾਨ ਰਿੰਕੂ ਅਟਵਾਲ ਮੌਜੂਦ ਰਹੇ। ਮੀਟਿੰਗ ਦੌਰਾਨ ਬੋਲਦਿਆਂ ਰਾਸ਼ਟਰੀ ਉਪ ਪ੍ਰਧਾਨ ਹਰਜਿੰਦਰ ਸਿੰਘ ਬਿੱਲਾ ਨੇ ਜਿਥੇ ਸ਼ਹਿਰ ਵਾਸੀਆ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ। ਉਥੇ ਹੀ ਉਨ੍ਹਾਂ ਨਿਖਿਲ ਸਹੋਤਾ ਉਰਫ ਨਿੱਕਾ ਨੂੰ ਗੁਰਾਇਆ ਸਿਟੀ ਵਾਈਸ ਪ੍ਰਧਾਨ ਨਿਯੁਕਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜੋ ਗਊ ਮਾਸ ਤਸਕਰੀ ਦੀਆਂ ਘਟਨਾਵਾਂ ਅਜੇ ਵੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਕਈ ਵਾਰ ਤਾਂ ਪ੍ਰਸ਼ਾਸ਼ਨ ਦੀ ਨਾਕਾਮੀ ਵੀ ਸਾਹਮਣੇ ਆਈ ਹੈ। ਅਜਿਹੀਆ ਘਟਨਾਵਾਂ ਨੂੰ ਰੋਕਣ ਸਿਵ ਸੈਨਾ ਅਖੰਡ ਭਾਰਤ ਠੋਸ ਕਦਮ ਵੀ ਚੁੱਕੇਗੀ।