ਦਾਜ ਮੰਗਨ ਵਾਲਿਆਂ ਦਾ ਨਿਕਾਹ ਨਹੀਂ ਪੜਾਉਣਗੇ ਮੌਲਵੀ
ਬਿਹਾਰ ਦੇ ਪੱਛਮੀ ਚੰਪਾਰਨ
Publish Date: Sun, 12 Apr 2026 09:28 PM (IST)
Updated Date: Sun, 12 Apr 2026 09:34 PM (IST)
ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ’ਚ ਮੁਸਲਿਮ ਸਮਾਜ ਨੇ ਕੀਤਾ ਫੈਸਲਾ ਉਲੰਘਣਾ ਕਰਨ ਵਾਲੇ ਮੌਲਵੀ ਦਾ ਬਾਇਕਾਟ ਤੇ 10 ਹਜ਼ਾਰ ਜੁਰਮਾਨਾ ਲੱਗੇਗਾ ਜਾਸੰ, ਬਗਹਾ : ਬਿਹਾਰ ’ਚ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਗੌਨਾਹਾ ’ਚ ਵਿਆਹ ’ਚ ਦਾਜ ਲੈਣ, ਮਿਊਜ਼ਿਕ ਸਿਸਟਮ ਤੇ ਆਰਕੈਸਟਰਾ ਮੰਗ ਕਰਨ ਵਾਲੇ ਦਾ ਮੌਲਵੀ ਨਿਕਾਹ ਨਹੀਂ ਪੜਾਉਣਗੇ। ਨਾਲ ਹੀ ਅਜਿਹੇ ਪਰਿਵਾਰ ਦਾ ਸਮਾਜਿਕ ਬਾਇਕਾਟ ਵੀ ਕੀਤਾ ਜਾਵੇਗਾ। ਡਰੌਲ ਪੰਚਾਇਤ ’ਚ ਮੁਸਲਿਮ ਸਮਾਜ ਨੇ ਸਮਾਜਿਕ ਸੁਧਾਰ ਦੀ ਦਿਸ਼ਾ ’ਚ ਮਹੱਤਵਪੂਰਨ ਪਹਿਲ ਕਰਦੇ ਹੋਏ ਵਿਆਹਾਂ ਦੌਰਾਨ ਮਿਊਜ਼ਿਕ ਸਿਸਟਮ, ਨਾਚ-ਗਾਣੇ ਤੇ ਆਰਕੈਸਟਰਾ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ 11 ਮਸਜਿਦਾਂ ਦੇ ਇਮਾਮ ਤੇ ਸਮਾਜ ਦੇ ਜ਼ਿੰਮੇਵਾਰ ਲੋਕਾਂ ਦੀ ਮੌਜੂਦਗੀ ’ਚ ਹੋਈ ਬੈਠਕ ’ਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ। ਬੈਠਕ ’ਚ ਤੈਅ ਕੀਤਾ ਗਿਆ ਕਿ ਕਿਸੇ ਵੀ ਮਸਜਿਦ ਦੇ ਇਮਾਮ ਅਜਿਹੇ ਨਿਕਾਹ ਨਹੀਂ ਪੜਾਉਣਗੇ। ਨਿਯਮ ਦੀ ਉਲੰਘਣਾ ਕਰਨ ਵਾਲੇ ਇਮਾਮ ’ਤੇ ਪੰਜ ਹਜ਼ਾਰੀ ਰੁਪਏ ਤੇ ਬਾਹਰੀ ਮੌਲਵੀ ਵੱਲੋਂ ਨਿਕਾਹ ਪੜਾਉਣ ’ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।