ਐੱਨਐੱਚ ਹਸਪਤਾਲ ਨੇ ਲਾਇਆ ਖੂਨਦਾਨ ਕੈਂਪ
ਐੱਨਐੱਚ ਹਸਪਤਾਲ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
Publish Date: Tue, 24 Mar 2026 06:21 PM (IST)
Updated Date: Tue, 24 Mar 2026 06:23 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਐੱਨਐੱਚ ਹਸਪਤਾਲ ਵਿਖੇ ਡਾ. ਨਵਨੀਤ ਸ਼ਰਮਾ ਦੀ ਅਗਵਾਈ ’ਚ ਖੂਨਦਾਨ ਕੈਂਪ ਲਾਇਆ ਗਿਆ। ਇਹ ਕੈਂਪ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ। ਬਲੱਡ ਡੋਨਰ ਕਲੱਬ ਮਹਿਤਪੁਰ ਵੱਲੋਂ ਕੀਤੇ ਗਏ ਇਸ ਉਪਰਾਲੇ ਨੂੰ ਖੂਨਦਾਨੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਖੂਨਦਾਨੀਆਂ ’ਚ ਵੱਖ-ਵੱਖ ਵਰਗਾਂ ਦੇ ਵਿਅਕਤੀ ਸ਼ਾਮਲ ਸਨ। ਕੈਂਪ ’ਚ ਵਿਸ਼ੇਸ਼ ਗੱਲ ਇਹ ਰਹੀ ਕਿ ਕੌਮੀ ਸ਼ਹੀਦਾਂ ਨੂੰ ਯਾਦ ਕਰਨ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਤਰਾਨੇ ਵੀ ਵੱਜਦੇ ਰਹੇ। ਇਸ ਕੈਂਪ ’ਚ 35 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾ. ਹਰਦੀਪ ਸਿੰਘ ਐਮਬੀਬੀਐਸ, ਡਾ. ਨਵਨੀਤ ਸ਼ਰਮਾ ਮੈਨੇਜਿੰਗ ਡਾਇਰੈਕਟਰ, ਡਾ. ਨਵਜੋਤ ਸਿੰਘ ਐਮ ਐਸ, ਡਾ. ਹਰਜਿੰਦਰ ਸਿੰਘ ਅਤੇ ਡਾ. ਅਮੋਲਕ ਸਿੰਘ ਐਮ ਡੀ ਨੇ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਗੀਤਾ ਖੁੱਲਰ, ਜੋਗਾ ਸਿੰਘ ਸ਼ਾਹਕੋਟ, ਗੁਰਭੇਜ ਸਿੰਘ ਏਐਸਆਈ ਅਤੇ ਗੁਰਨਾਮ ਸਿੰਘ ਮਹਿਸਮਪੁਰੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।