ਡਾ. ਅੰਬੇਡਕਰ ਦੇ ਜਨਮ ਦਿਵਸ ਮੌਕੇ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ : ਗਿੱਲ
ਡਾ. ਬੀਆਰ ਅੰਬੇਡਕਰ ਦੇ ਜਨਮ ਦਿਵਸ ਮੌਕੇ ਮੋਟਰਸਾਈਕਲ ਰੈਲੀ ਕਰਵਾਈ : ਗਿੱਲ
Publish Date: Sun, 12 Apr 2026 08:41 PM (IST)
Updated Date: Sun, 12 Apr 2026 08:46 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ ਨੂੰ ਮਨੀਸ਼ ਗਿੱਲ ਐੱਸਸੀ ਸੈੱਲ ਦੇ ਉਪ ਪ੍ਰਧਾਨ ਪੰਜਾਬ ਤੇ ਇਕਬਾਲ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਦੀ ਅਗਵਾਈ ਹੇਠ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ। ਮਨੀਸ਼ ਗਿੱਲ ਨੇ ਦੱਸਿਆ ਕਿ ਇਹ ਰੈਲੀ ਦੁਪਹਿਰ 3 ਵਜੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਤੋਂ ਸ਼ੁਰੂ ਹੋਵੇਗੀ ਤੇ ਸੰਵਿਧਾਨ ਚੌਕ, ਨਾਮਦੇਵ ਚੌਕ, ਕੰਪਨੀ ਬਾਗ ਚੌਕ, ਭਗਵਾਨ ਵਾਲਮੀਕਿ ਚੌਕ, ਪ੍ਰਭੂ ਰਤਨਾਕਰ ਚੌਕ, ਬਸਤੀ ਅੱਡਾ, ਫੁੱਟਬਾਲ ਚੌਕ ਤੋਂ ਹੁੰਦੀ ਹੋਈ ਡਾ. ਬੀਆਰ ਅੰਬੇਡਕਰ ਚੌਕ ਤੱਕ ਜਾਵੇਗੀ। ਇਸ ਸਮਾਗਮ ’ਚ ਧਾਰਮਿਕ ਤੇ ਰਾਜਨੀਤਿਕ ਆਗੂ ਵੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਸਬੰਧੀ ਫਾਈਟ ਅਗੇਂਸਟ ਕਰੱਪਸ਼ਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਧਿਕਾਰੀਆਂ ਦੀ ਇਕ ਮੀਟਿੰਗ ਵੀ ਕਰਵਾਈ। ਇਸ ਮੀਟਿੰਗ ’ਚ ਮੋਟਰਸਾਈਕਲ ਰੈਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਨੀਸ਼ ਗਿੱਲ, ਸੂਬਾ ਪ੍ਰਧਾਨ ਸੰਨੀ ਘਈ, ਮੀਤ ਪ੍ਰਧਾਨ ਰਿੱਕੀ ਲੂਥਰ, ਤਜਿੰਦਰ ਸਿੰਘ, ਬਾਦਲ, ਪੰਕਜ ਲਹੌਰੀਆ, ਯਸ਼ ਸਹੋਤਾ, ਰਾਜੇਸ਼ ਗਿੱਲ, ਸ਼ੁਭਮ, ਰਾਹੁਲ ਵਧਵਾ, ਕਰਨ ਥਾਪਰ ਮਨਜੀਤ ਜੌਨ, ਰਾਜ ਬਿੱਲਾ, ਗੋਰਾ ਅਟਵਾਲ ਵਿਸ਼ਾਲ ਸ਼ਰਮਾ, ਪਵਨ ਰਾਏ, ਵਿਸ਼ਾਲ ਬੱਬਾ, ਵਿੱਕੀ ਸ਼ਰਮਾ, ਲਵਲੂ ਹੰਸ ਤੇ ਹੋਰ ਸਾਥੀ ਹਾਜ਼ਰ ਸਨ।