'ਮਨੋਬਲਮ' ਵਿਸ਼ੇ ’ਤੇ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਇਆ
ਐੱਸਡੀ ਕਾਲਜ ਫਾਰ ਵੂਮਨ ’ਚ “ਮਨੋਬਲਮ” ਵਿਸ਼ੇ ’ਤੇ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਇਆ
Publish Date: Sun, 08 Mar 2026 06:28 PM (IST)
Updated Date: Mon, 09 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੇ ਅਲਫਾ ਮਹਿੰਦਰੂ ਫਾਊਂਡੇਸ਼ਨ ਵੱਲੋਂ ਪ੍ਰੇਮਚੰਦ ਮਾਰਕੰਡਾ ਐੱਸਡੀ ਕਾਲਜ ਫਾਰ ਵੂਮਨ ’ਚ ਸੰਸਥਾਨ ਦੇ ਆਰੋਗਿਆ ਪ੍ਰੋਜੈਕਟ ਤਹਿਤ “ਮਨੋਬਲਮ” ਵਿਸ਼ੇ ’ਤੇ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਵਿਦਿਆਰਥਣਾਂ ਤੇ ਸਟਾਫ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਗੁਰਦੇਵ ਆਸ਼ੁਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਡਾ. ਕਵਲ ਭਾਰਤੀ ਨੇ ਮੁੱਖ ਵਕਤਾ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਆਜ ਦੀ ਭੱਜ-ਦੌੜ ਭਰੀ ਜੀਵਨ ਸ਼ੈਲੀ ’ਚ ਤਣਾਅ ਆਮ ਸਮੱਸਿਆ ਬਣ ਚੁੱਕੀ ਹੈ, ਪਰ ਧਿਆਨ, ਪ੍ਰਾਣਾਯਾਮ ਤੇ ਸਕਾਰਾਤਮਕ ਸੋਚ ਨਾਲ ਇਸ ਨੂੰ ਸਕਾਰਾਤਮਕ ਊਰਜਾ ’ਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਆਤਮ-ਚਿੰਤਨ, ਸਮਾਂ ਪ੍ਰਬੰਧਨ ਤੇ ਜੀਵਨ ਮੁੱਲਾਂ ਨੂੰ ਅਪਣਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਪ੍ਰੋਗਰਾਮ ਦੇ ਅੰਤ ’ਚ ਪ੍ਰਸ਼ਨ-ਉੱਤਰ ਸੈਸ਼ਨ ਵੀ ਕਰਵਾਇਆ ਗਿਆ, ਜਿਸ ’ਚ ਵਿਦਿਆਰਥਣਾਂ ਨੇ ਆਪਣੇ ਸਵਾਲ ਪੁੱਛੇ। ਕਾਲਜ ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੇਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਜੀਵਨ ’ਚ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਾਧਵੀ ਪੱਲਵੀ ਭਾਰਤੀ, ਰਮੇਸ਼ ਮਹੇਂਦਰੂ, ਹਰਸ਼ ਮਹੇਂਦਰੂ, ਜਸਵਿੰਦਰ ਸਿੰਘ ਧੀਰਜ, ਮਹੇਸ਼ ਸ਼ਰਮਾ, ਜੈਪਾਲ ਸ਼ਰਮਾ, ਰਾਧੇ ਸ਼ਾਮ ਸੇਠ, ਪਰਸ਼ੋਤਮ ਲਾਲ ਸ਼ਰਮਾ, ਰੇਖਾ ਉੱਪਲ, ਬਲਬੀਰ ਕੌਰ ਤੇ ਕਾਲਜ ਦੇ ਅਧਿਆਪਕ ਸਮੇਤ ਵੱਡੀ ਗਿਣਤੀ ’ਚ ਵਿਦਿਆਰਥਣਾਂ ਹਾਜ਼ਰ ਸਨ।