ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ‘ਸਨਮਾਨ ਸਮਾਰੋਹ 1.0’ ਕਰਵਾਇਆ
ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਸ , ਮਕਸੂਦਾਂ ਵੱਲੋਂ “ਸਨਮਾਨ ਸਮਾਰੋਹ 1.0” ਕਰਵਾਇਆ
Publish Date: Sun, 01 Mar 2026 06:30 PM (IST)
Updated Date: Mon, 02 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਸ, ਨੌਰਥ ਕੈਂਪਸ, ਮਕਸੂਦਾਂ ਵੱਲੋਂ ‘ਸਨਮਾਨ ਸਮਾਰੋਹ 1.0’ ਕਰਵਾਇਆ, ਜਿਸ ਦਾ ਉਦੇਸ਼ ਸਮਾਜ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਸੀ। ਸਮਾਗਮ ’ਚ 150 ਤੋਂ ਵੱਧ ਮਾਣਯੋਗ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ’ਚ ਸਮਾਜ ਸੇਵਕ, ਸਰਪੰਚ, ਕੌਂਸਲਰ ਤੇ ਕਮਿਊਨਿਟੀ ਭਲਾਈ ਨਾਲ ਜੁੜੇ ਪ੍ਰਤੀਨਿਧੀ ਸ਼ਾਮਲ ਸਨ। ਇਹ ਸਮਾਰੋਹ ਸਿਰਫ਼ ਇਨਾਮ ਵੰਡ ਸਮਾਗਮ ਨਹੀਂ ਸੀ, ਸਗੋਂ ਸੇਵਾ, ਸਮਰਪਣ ਤੇ ਸ਼ੁਕਰਗੁਜ਼ਾਰੀ ਦਾ ਅਸਲ ਜਸ਼ਨ ਸੀ। ਸਮਾਗਮ ਨੇ ਇਹ ਦਰਸਾਇਆ ਕਿ ਜਦੋਂ ਦੂਰਦਰਸ਼ੀ ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਾਲੇ ਲੋਕ ਇਕੱਠੇ ਹੁੰਦੇ ਹਨ, ਤਦੋਂ ਸਮਾਜ ਸਹੀ ਦਿਸ਼ਾ ’ਚ ਅੱਗੇ ਵਧਦਾ ਹੈ। ਇਹ ਆਯੋਜਨ ਉਨਾਂ ਵਿਅਕਤੀਆਂ ਨੂੰ ਸਨਮਾਨਿਤ ਕਰਨ ਲਈ ਸੀ, ਜੋ ਅਹੁਦਿਆਂ ਨਾਲ ਨਹੀਂ, ਸਗੋਂ ਜ਼ਿੰਮੇਵਾਰੀਆਂ ਨਾਲ ਪਹਿਚਾਣੇ ਜਾਂਦੇ ਹਨ ਤੇ ਜਿਨ੍ਹਾਂ ਲਈ ਸੇਵਾ ਪ੍ਰਚਾਰ ਨਹੀਂ, ਜੀਵਨ ਭਰ ਦੀ ਵਚਨਬੱਧਤਾ ਹੈ। ਸਮਾਗਮ ’ਚ ਮੁੱਖ ਮਹਿਮਾਨਾਂ ਵਜੋਂ ਲੇਖਿਕਾ ਤੇ ਸਮਾਜ ਸੇਵਿਕਾ ਪ੍ਰਵੀਨ ਅਬਰੋਲ, ਜ਼ਿਲ੍ਹਾ ਇੰਚਾਰਜ, ਆਮ ਆਦਮੀ ਪਾਰਟੀ, ਕਪੂਰਥਲਾ ਕਰਮਬੀਰ ਸਿੰਘ, ਕੰਵਰ ਇਕਬਾਲ ਸਿੰਘ, ਸਮੇਤ ਕਈ ਮਾਣਯੋਗ ਸ਼ਖਸੀਅਤਾਂ ਹਾਜ਼ਰ ਰਹੀਆਂ। ਮਹਿਮਾਨਾਂ ਨੇ ਸੰਸਥਾ ਦੀ ਇਸ ਪਹਲ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਮਾਰੋਹ ਚੁੱਪਚਾਪ ਸਮਾਜ ਦੀ ਸੇਵਾ ਕਰਨ ਵਾਲੇ ਅਸਲੀ ਨਾਇਕਾਂ ਨੂੰ ਪਛਾਣ ਦਿੰਦੇ ਹਨ। ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਮਾਜ ’ਚ ਯੋਗਦਾਨ ਪਾਉਣ ਵਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਿਆ ਸੰਸਥਾਵਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਾਉਣ। ਮੈਨੇਜਿੰਗ ਡਾਇਰੈਕਟਰ ਡਾ ਮਨਬੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਪਹਿਲ ਕਦਮੀਆਂ ਵਿਦਿਆਰਥੀਆਂ ’ਚ ਅਗਵਾਈ, ਦਿਆਲਤਾ ਤੇ ਇਮਾਨਦਾਰੀ ਦੇ ਮੁੱਲ ਵਿਕਸਤ ਕਰਦੀਆਂ ਹਨ ਤੇ ਸੰਸਥਾ ਤੇ ਸਮਾਜ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਦੀਆਂ ਹਨ। ਐਗਜ਼ੀਕਿਊਟਿਵ ਡਾਇਰੈਕਟਰ ਨਿਤਿਨ ਟੰਡਨ ਨੇ ਪ੍ਰਬੰਧਕ ਟੀਮ ਦੀ ਪ੍ਰਸ਼ੰਸਾ ਕਰਦਿਆਂ ਇਸਨੂੰ ਮਨੁੱਖੀ ਮੁੱਲਾਂ ਤੇ ਸਮਾਜਿਕ ਭਾਗੀਦਾਰੀ ਪ੍ਰਤੀ ਸੰਸਥਾ ਦੀ ਲਗਾਤਾਰ ਵਚਨਬੱਧਤਾ ਦਾ ਪ੍ਰਤੀਕ ਦੱਸਿਆ। ਕੈਂਪਸ ਡਾਇਰੈਕਟਰ ਅਨੁਰਾਗ ਸ਼ਰਮਾ ਨੇ ਕਿਹਾ ਕਿ ਇਹ ਸਮਾਰੋਹ ਉਨਾਂ ਵਿਅਕਤੀਆਂ ਨੂੰ ਸਮਰਪਿਤ ਸੀ, ਜਿਨ੍ਹਾਂ ਆਪਣੀ ਨਿਸ਼ਠਾ ਭਰੀ ਸੇਵਾ ਨਾਲ ਪਿੰਡਾਂ ’ਚ ਚਾਨਣ ਤੇ ਸ਼ਹਿਰਾਂ ’ਚ ਉਮੀਦ ਪ੍ਰਗਟਾਈ ਹੈ। ਸਨਮਾਨਿਤ ਮਹਿਮਾਨਾਂ ਨੂੰ ਪ੍ਰਸ਼ੰਸਾ-ਪੱਤਰ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਮਾਰੋਹ ਪ੍ਰੇਰਣਾਦਾਇਕ ਮਾਹੌਲ ’ਚ ਸੰਪੰਨ ਹੋਇਆ ਤੇ ਸੀਟੀ ਪਰਿਵਾਰ ’ਚ ਸਮਾਜਿਕ ਜ਼ਿੰਮੇਵਾਰੀ, ਏਕਤਾ ਦੀ ਭਾਵਨਾ ਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਗਿਆ।