ਥੋੜ੍ਹੇ ਜਿਹੇ ਲਾਲਚ ਤੇ ਜਲਦੀ ਅਮੀਰ ਬਣਨ ਦੀ ਖ਼ਾਹਿਸ਼ ਨੌਜਵਾਨਾਂ ਨੂੰ ਆਰਥਿਕ ਤੇ ਮਾਨਸਿਕ ਸੰਕਟ ’ਚ ਪਾ ਸਕਦੀ ਹੈ। ਇਹ ਕੋਈ ਸਧਾਰਣ ਗੇਮ ਨਹੀਂ, ਸਗੋਂ ਐਪ ਹੁੰਦੀ ਹੈ ਜਿਸ ’ਚ ਕੋਡਿੰਗ ਹੁੰਦੀ ਹੈ। ਪੈਸੇ ਡਬਲ ਕਰਨ ਵਾਲਾ ਕੋਈ ਵੀ ਆਫਰ 99 ਫ਼ੀਸਦੀ ਮਾਮਲਿਆਂ ’ਚ ਠੱਗੀ ਹੀ ਹੁੰਦਾ ਹੈ।
ਭਰੋਸਾ ਬਣਾਉਣਾ : ਠੱਗ ਪਹਿਲਾਂ ਛੋਟੀ ਰਕਮ ’ਤੇ ਦੁੱਗਣਾ ਰਿਟਰਨ ਦੇ ਕੇ ਵਿਸ਼ਵਾਸ ਜਿੱਤਦੇ ਹਨ। ਜਿਵੇਂ 10 ’ਤੇ 20, 50 ’ਤੇ 100। ਇਹ ਅਸਲੀ ਮੁਨਾਫਾ ਨਹੀਂ ਹੁੰਦਾ, ਸਿਰਫ਼ ਜਾਲ ਹੁੰਦਾ ਹੈ।
ਲਾਲਚ ਵਧਾਉਣਾ: ਭਰੋਸਾ ਬਣਨ ਤੋਂ ਬਾਅਦ ਵੱਡੀ ਨਿਵੇਸ਼ ਲਈ ਪ੍ਰੇਰਿਤ ਕੀਤਾ ਜਾਂਦਾ ਹੈ “ਆਫਰ ਸੀਮਿਤ ਸਮੇਂ ਲਈ”, “ਵੱਡੀ ਜਿੱਤ ਦਾ ਮੌਕਾ” ਵਰਗੇ ਮੈਸੇਜ ਭੇਜੇ ਜਾਂਦੇ ਹਨ।
ਅਚਾਨਕ ਨੁਕਸਾਨ: ਜਿਵੇਂ ਹੀ ਵੱਡੀ ਰਕਮ ਲਗਾਈ ਜਾਂਦੀ ਹੈ, ਗੇਮ ਦਾ ਫਰਜ਼ੀ ਸਿਸਟਮ ਨੁਕਸਾਨ ਦਿਖਾਉਣ ਲੱਗਦਾ ਹੈ ਤੇ ਪੈਸਾ ਸਿੱਧਾ ਠੱਗਾਂ ਦੇ ਖਾਤੇ ਵਿੱਚ ਚਲਾ ਜਾਂਦਾ ਹੈ।
ਰਿਕਵਰੀ ਦਾ ਝਾਂਸਾ: ਨੁਕਸਾਨ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਹੋਰ ਪੈਸੇ ਲਗਾਓ ਤਾਂ ਪਹਿਲਾ ਨੁਕਸਾਨ ਕਵਰ ਹੋ ਜਾਵੇਗਾ, ਜਿਸ ਨਾਲ ਲੋਕ ਹੋਰ ਫਸਦੇ ਜਾਂਦੇ ਹਨ।
ਫਰਜ਼ੀ ਟਿਪਸ: ਟੈਲੀਗ੍ਰਾਮ ਜਾਂ ਵਟਸਐਪ ਗਰੁੱਪ ਬਣਾ ਕੇ ਸੀਕ੍ਰੇਟ ਗੇਮਿੰਗ ਟਿਪਸ ਦਿੱਤੀਆਂ ਜਾਂਦੀਆਂ ਹਨ। ਪਹਿਲਾਂ ਕੁਝ ਲੋਕਾਂ ਨੂੰ ਫਰਜ਼ੀ ਤਰੀਕੇ ਨਾਲ ਜਿੱਤ ਦਿਖਾਈ ਜਾਂਦੀ ਹੈ, ਫਿਰ ਵੱਡੀ ਰਕਮ ਲਗਵਾ ਕੇ ਗਰੁੱਪ ਬੰਦ ਕਰ ਦਿੱਤਾ ਜਾਂਦਾ ਹੈ।
ਫਰਜ਼ੀ ਐਪ ਡਾਊਨਲੋਡ: ਇੰਟਰਨੈੱਟ ਮੀਡੀਆ ’ਤੇ ਵਿਗਿਆਪਨ ਚਲਾਇਆ ਜਾਂਦਾ ਹੈ 50 ਲਗਾਓ, 100 ਪਾਓ। ਲਿੰਕ ’ਤੇ ਕਲਿਕ ਕਰਦੇ ਹੀ ਫਰਜ਼ੀ ਐਪ ਡਾਊਨਲੋਡ ਹੋ ਜਾਂਦੀ ਹੈ। ਸ਼ੁਰੂ ’ਚ ਥੋੜ੍ਹਾ ਪੈਸਾ ਮਿਲਦਾ ਹੈ, ਫਿਰ ਐਪ ਬੰਦ ਹੋ ਜਾਂਦੀ ਹੈ ਤੇ ਪੈਸਾ ਗਾਇਬ।
ਸਕੋਰ ਮੈਨਿਪੂਲੇਸ਼ਨ ਗੇਮ: ਕੁਝ ਗੇਮਾਂ ’ਚ ਸਕੋਰ ਤੇ ਨਤੀਜੇ ਪਹਿਲਾਂ ਹੀ ਸੈੱਟ ਹੁੰਦੇ ਹਨ। ਛੋਟੀ ਰਕਮ ’ਤੇ ਖਿਡਾਰੀ ਜਿੱਤਦਾ ਹੈ ਪਰ ਵੱਡੀ ਰਕਮ ’ਤੇ ਜਾਣਬੁੱਝ ਕੇ ਹਾਰ ਦਿਖਾਈ ਜਾਂਦੀ ਹੈ। ਖਿਡਾਰੀ ਸੋਚਦਾ ਹੈ ਕਿ ਅਗਲੀ ਵਾਰ ਜਿੱਤ ਹੋਵੇਗੀ ਤੇ ਵਾਰ-ਵਾਰ ਪੈਸਾ ਲਗਾਉਂਦਾ ਰਹਿੰਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਆਨਲਾਈਨ ਗੇਮ ’ਚ ਪੈਸੇ ਡਬਲ ਕਰਨ ਵਾਲੇ ਕਿਸੇ ਵੀ ਆਫਰ ’ਤੇ ਭਰੋਸਾ ਨਾ ਕਰੋ। ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ। ਬੈਂਕ ਡਿਟੇਲ ਜਾਂ ਓਟੀਪੀ ਕਿਸੇ ਨਾਲ ਸਾਂਝੇ ਨਾ ਕਰੋ। ਕੇਵਲ ਅਧਿਕਾਰਤ ਤੇ ਭਰੋਸੇਯੋਗ ਪਲੇਟਫਾਰਮ ਹੀ ਵਰਤੋ। ਠੱਗੀ ਹੋਣ ’ਤੇ ਤੁਰੰਤ ਸਾਈਬਰ ਕ੍ਰਾਈਮ ਪੋਰਟਲ ’ਤੇ ਸ਼ਿਕਾਇਤ ਦਰਜ ਕਰੋ।
ਥੋੜ੍ਹੇ ਜਿਹੇ ਲਾਲਚ ਤੇ ਜਲਦੀ ਅਮੀਰ ਬਣਨ ਦੀ ਖ਼ਾਹਿਸ਼ ਨੌਜਵਾਨਾਂ ਨੂੰ ਆਰਥਿਕ ਤੇ ਮਾਨਸਿਕ ਸੰਕਟ ’ਚ ਪਾ ਸਕਦੀ ਹੈ। ਇਹ ਕੋਈ ਸਧਾਰਣ ਗੇਮ ਨਹੀਂ, ਸਗੋਂ ਐਪ ਹੁੰਦੀ ਹੈ ਜਿਸ ’ਚ ਕੋਡਿੰਗ ਹੁੰਦੀ ਹੈ। ਪੈਸੇ ਡਬਲ ਕਰਨ ਵਾਲਾ ਕੋਈ ਵੀ ਆਫਰ 99 ਫ਼ੀਸਦੀ ਮਾਮਲਿਆਂ ’ਚ ਠੱਗੀ ਹੀ ਹੁੰਦਾ ਹੈ। ਇਸ ਲਈ ਸਚੇਤ ਰਹੋ, ਜਾਗਰੂਕ ਰਹੋ ਤੇ ਹੋਰਨਾਂ ਨੂੰ ਵੀ ਜਾਗਰੂਕ ਕਰੋ। ਸਹੀ ਜਾਣਕਾਰੀ ਤੇ ਸਾਵਧਾਨੀ ਹੀ ਸਾਈਬਰ ਠੱਗੀ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।
- ਸਾਈਬਰ ਐਕਸਪਰਟ, ਪਲਵਿੰਦਰ ਸਿੰਘ
ਗੇਮ ’ਚ ਪੈਸੇ ਡਬਲ ਕਰਨ ਦਾ ਦਾਅਵਾ ਕਰਨ ਵਾਲੇ ਫਰਾਡ ਹੁੰਦੇ ਹਨ, ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਮੋਬਾਈਲ, ਉਨਾਂ ਦੇ ਦੋਸਤਾਂ ਤੇ ਉਹ ਕਿੱਥੇ ਆਉਂਦੇ-ਜਾਂਦੇ ਹਨ, ਇਸ ’ਤੇ ਨਿਗਰਾਨੀ ਰੱਖਣ। ਜੇ ਕੁਝ ਗਲਤ ਲੱਗੇ ਤਾਂ ਤੁਰੰਤ ਪੁਲਿਸ ਕੋਲ ਆਓ ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ। ਸਾਵਧਾਨ ਰਹੋ ਤਾਂ ਕਿ ਕੋਈ ਤੁਹਾਡੇ ਬੱਚਿਆਂ ਨੂੰ ਫਸਾ ਨਾ ਸਕੇ।
- ਪੁਲਿਸ ਕਮਿਸ਼ਨਰ, ਧਨਪ੍ਰੀਤ ਕੌਰ
ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਬੈਂਕ ਅਕਾਊਂਟ ਖੁੱਲ ਸਕਦਾ ਹੈ, ਪਰ ਉਨਾਂ ਨੂੰ ਚੈਕ ਬੁੱਕ ਨਹੀਂ ਮਿਲਦੀ। ਚੈਕ ਬੁੱਕ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਮਿਲਦੀ ਹੈ। 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਅਕਾਊਂਟ ਵੀ ਖੁੱਲ ਸਕਦਾ ਹੈ ਪਰ ਉਸ ’ਚ ਮਾਪਿਆਂ ਦੇ ਦਸਤਖ਼ਤ ਹੁੰਦੇ ਹਨ ਤੇ ਪੂਰੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਬੈਂਕ ’ਚ ਦਿੱਤੇ ਨੰਬਰ ’ਤੇ ਹੀ ਪੈਸਿਆਂ ਦੇ ਲੈਣ-ਦੇਣ ਦੇ ਮੈਸੇਜ ਆਉਂਦੇ ਹਨ। ਕਈ ਵਾਰ ਮਾਪਿਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਬੱਚੇ ਦੇ ਅਕਾਊਂਟ ’ਚ ਪੈਸੇ ਕਿੱਥੋਂ ਆ ਰਹੇ ਹਨ ਤੇ ਕਿੱਥੇ ਜਾ ਰਹੇ ਹਨ। ਇਸ ਲਈ ਮਾਪਿਆਂ ਨੂੰ ਬੱਚਿਆਂ ਦੇ ਅਕਾਊਂਟ ਨਿਯਮਿਤ ਤੌਰ ’ਤੇ ਚੈਕ ਕਰਨੇ ਚਾਹੀਦੇ ਹਨ। 18 ਸਾਲ ਦੇ ਹੋਣ ਤੋਂ ਬਾਅਦ ਨੌਜਵਾਨ ਆਪਣਾ ਅਕਾਊਂਟ ਖੁਦ ਸੰਭਾਲ ਸਕਦੇ ਹਨ।
- ਪਵਨ ਬੱਸੀ, ਪੂਰਵ ਮੈਨੇਜਰ ਐੱਸਬੀਆਈ
ਕੇਸ 1 : 10 ਰੁਪਏ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਦੀ ਠੱਗੀ, ਡਬਲ ਮਨੀ ਟ੍ਰੈਪ ਜਲੰਧਰ ਦੇ ਇਕ 19 ਸਾਲਾ ਵਿਦਿਆਰਥੀ ਅਭਿਸ਼ੇਕ ਨੂੰ ਮੋਬਾਈਲ ਗੇਮ ਖੇਡਦੇ ਸਮੇਂ ਮੈਸੇਜ ਮਿਲਿਆ ‘ਕ੍ਰਿਕਟ ਖੇਡੋ, 10 ਲਗਾਓ 20 ਪਾਓ’। ਉਸ ਨੇ ਟਰਾਇਲ ਵਜੋਂ 10 ਰੁਪਏ ਲਗਾਏ ਤੇ 20 ਵਾਪਸ ਮਿਲ ਗਏ। ਫਿਰ 50 ਲਗਾਏ ਤਾਂ 100 ਮਿਲੇ। ਭਰੋਸਾ ਬਣਨ ’ਤੇ ਉਸ ਨੇ 2,000 ਰੁਪਏ ਲਗਾਏ ਤਾਂ ਗੇਮ ’ਚ ਲਾਸ ਦਿਖਾ ਦਿੱਤਾ ਗਿਆ। ਐਪ ’ਤੇ ਮੈਸੇਜ ਆਇਆ ਕਿ 5,000 ਹੋਰ ਲਗਾਓ ਤਾਂ ਨੁਕਸਾਨ ਰਿਕਵਰ ਹੋ ਜਾਵੇਗਾ। ਨੁਕਸਾਨ ਪੂਰਾ ਕਰਨ ਦੀ ਉਮੀਦ ’ਚ ਉਸਨੇ ਪੈਸੇ ਪਾ ਦਿੱਤੇ। ਕੁਝ ਘੰਟਿਆਂ ’ਚ ਉਸਦਾ ਕੁੱਲ 15,000 ਰੁਪਏ ਦਾ ਨੁਕਸਾਨ ਹੋ ਗਿਆ। ਬਾਅਦ ’ਚ ਐਪ ਬੰਦ ਹੋ ਗਈ ਤੇ ਕੋਈ ਸੰਪਰਕ ਨੰਬਰ ਕੰਮ ਨਹੀਂ ਕਰ ਰਿਹਾ ਸੀ।
ਕੇਸ 2 : ਫਰਜ਼ੀ ਗੇਮਿੰਗ ਐਪ ਡਾਊਨਲੋਡ ਕਰਵਾਈ ਗਈ ਰਾਜਾ ਗਾਰਡਨ ’ਚ ਇਕ ਕਾਲਜ ਵਿਦਿਆਰਥੀ ਨੂੰ ਸੋਸ਼ਲ ਮੀਡੀਆ ’ਤੇ ਵਿਗਿਆਪਨ ਦਿਖਿਆ 500 ਲਗਾਓ, 1000 ਗਾਰੰਟੀ। ਲਿੰਕ ’ਤੇ ਕਲਿੱਕ ਕਰਨ ਨਾਲ ਨਵੀਂ ਗੇਮਿੰਗ ਐਪ ਡਾਊਨਲੋਡ ਹੋ ਗਈ। ਸ਼ੁਰੂ ’ਚ ਐਪ ਨੇ 200-300 ਰੁਪਏ ਦਾ ਬੋਨਸ ਦਿਖਾਇਆ। ਵਿਦਿਆਰਥੀ ਨੇ 1,000 ਰੁਪਏ ਟ੍ਰਾਂਸਫਰ ਕਰ ਦਿੱਤੇ। ਐਪ ’ਚ ਬੈਲੈਂਸ 2,000 ਦਿਖਾਇਆ ਗਿਆ ਪਰ ਜਦੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਿਖਿਆ ਆਇਆ ਪਹਿਲਾਂ 3,000 ਹੋਰ ਜਮ੍ਹਾਂ ਕਰੋ, ਫਿਰ ਹੀ ਵਿਡਰਾਲ ਹੋਵੇਗਾ। ਜਿਵੇਂ ਹੀ ਉਸਨੇ ਹੋਰ ਪੈਸੇ ਪਾਏ, ਐਪ ਕਰੈਸ਼ ਹੋ ਗਈ ਤੇ ਅਕਾਊਂਟ ਬਲਾਕ ਕਰ ਦਿੱਤਾ ਗਿਆ। ਬਾਅਦ ’ਚ ਪਤਾ ਲੱਗਾ ਕਿ ਐਪ ਕਿਸੇ ਰਜਿਸਟਰਡ ਕੰਪਨੀ ਦੀ ਨਹੀਂ ਸੀ।
ਕੇਸ 3 : ਜਲੰਧਰ ਦੇ ਇਕ ਨੌਜਵਾਨ ਨੂੰ ਟੈਲੀਗ੍ਰਾਮ ’ਤੇ ਸੀਕ੍ਰੇਟ ਗੇਮਿੰਗ ਟਿਪਸ ਵਾਲੇ ਗਰੁੱਪ ’ਚ ਜੋੜਿਆ ਗਿਆ। ਗਰੁੱਪ ਐਡਮਿਨ ਹਰ ਰੋਜ਼ ਸਕਰੀਨਸ਼ਾਟ ਪਾਉਂਦਾ ਸੀ ਅੱਜ 20,000 ਜਿੱਤੇ, ਅੱਜ 50,000 ਕਮਾਏ। ਕੁਝ ਦਿਨਾਂ ਬਾਅਦ ਨਿੱਜੀ ਮੈਸੇਜ ਆਇਆ ਵੀਆਈਪੀ ਗਰੁੱਪ ’ਚ ਸ਼ਾਮਲ ਹੋਵੋ, 2,000 ਫੀਸ ਦਿਓ, ਹਰ ਰੋਜ਼ ਗਾਰੰਟੀ ਪ੍ਰਾਫਿਟ ਮਿਲੇਗਾ। ਨੌਜਵਾਨ ਨੇ ਫੀਸ ਦੇ ਦਿੱਤੀ ਤੇ ਦੱਸੇ ਨੰਬਰਾਂ ’ਤੇ ਪੈਸੇ ਲਗਾਏ। ਪਹਿਲੇ ਦਿਨ 1,000 ਰੁਪਏ ਦਾ ਫਾਇਦਾ ਦਿਖਾਇਆ ਗਿਆ। ਦੂਜੇ ਦਿਨ 10,000 ਰੁਪਏ ਲਗਾਉਣ ਲਈ ਕਿਹਾ ਗਿਆ। ਜਿਵੇਂ ਹੀ ਵੱਡੀ ਰਕਮ ਪਾਈ ਗਈ, ਗੇਮ ਹਾਰ ਗਈ। ਐਡਮਿਨ ਨੇ ਕਿਹਾ ਮਾਰਕੀਟ ਡਾਊਨ ਹੈ, ਹੋਰ ਲਗਾਓ ਤਾਂ ਰਿਕਵਰ ਹੋਵੇਗਾ। ਜਦੋਂ ਨੌਜਵਾਨ ਨੇ ਮਨ੍ਹਾ ਕੀਤਾ ਤਾਂ ਉਸਨੂੰ ਗਰੁੱਪ ਤੋਂ ਹਟਾ ਕੇ ਬਲਾਕ ਕਰ ਦਿੱਤਾ ਗਿਆ।