- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਜਥੇਬੰਦੀ ਦੇ ਨਵ ਨਿਯੁਕਤ ਅਹੁਦੇਦਾਰ ਨੂੰ ਕੀਤਾ ਸਨਮਾਨਿਤ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਜਥੇਬੰਦੀ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਾਮਲ ਹੋਏ ਅਹੁਦੇਦਾਰਾਂ ਨੂੰ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਵਧਾਈ ਦਿੱਤੀ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਤੇ ਟਕਸਾਲੀ ਅਕਾਲੀ ਆਗੂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਹੁਦੇਦਾਰ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਨਵ ਨਿਯੁਕਤ ਅਹੁਦੇਦਾਰ ਸਾਹਿਬਾਨ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਦਿੱਲੀ ਵਾਲੇ ਭਜਾਉਣ ਲਈ ਆਪੋ ਆਪਣੇ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਰਗਰਮੀਆਂ ਤੇਜ਼ ਕਰਨੀਆਂ ਚਾਹੀਦੀਆਂ ਹਨ। ਪ੍ਰੋਫੈਸਰ ਮਨਜੀਤ ਸਿੰਘ,ਹਰਜਾਪ ਸਿੰਘ ਸੰਘਾ, ਸੁਰਜੀਤ ਸਿੰਘ ਨੀਲਾਮਹਿਲ, ਦਿਲਬਾਗ ਹੁਸੈਨ, ਆਬਿਦ ਹਸਨ ਸਲਮਾਨੀ, ਮਨਜੀਤ ਸਿੰਘ, ਵਿਨੋਦ ਕੋਲ,ਪੂਰਨ ਸਿੰਘ ਬਰਾੜ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਅੰਮ੍ਰਿਤਬੀਰ ਸਿੰਘ ਨੇ ਅਹੁੱਦੇਦਾਰਾਂ ਨੂੰ ਸਬੋਧਨ ਕੀਤਾ ਤੇ ਵਧਾਈ ਦਿੱਤੀ। ਇਸ ਮੌਕੇ ਗੁਰਬਚਨ ਸਿੰਘ ਮੱਕੜ, ਗੁਰਜੀਤ ਸਿੰਘ ਮਰਵਾਹਾ ਠੇਕੇਦਾਰ ਕਰਤਾਰ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਰੰਧਾਵਾ,ਰਵਿੰਦਰ ਸਿੰਘ ਸਵੀਟੀ, ਅਮਰਜੀਤ ਸਿੰਘ ਕਥੂਰੀਆ, ਮਹੇਸ਼ਇੰਦਰ ਸਿੰਘ ਧਾਮੀ, ਗੁਰਬਚਨ ਸਿੰਘ ਕਥੂਰੀਆ,ਸੁਰਿੰਦਰ ਸਿੰਘ ,ਅਰਜਨ ਬੈਹਲ,ਹਰਦੀਪ ਸਿੰਘ ਸਿੱਧੂ, ਮਨਬੀਰ ਸਿੰਘ ਅਕਾਲੀ,ਦਲਵਿੰਦਰ ਸਿੰਘ ਬੜਿੰਗ, ਮਨੋਹਰ ਲਾਲ ਮਹੇ, ਗਗਨਦੀਪ ਸਿੰਘ ਨਾਗੀ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਡਾ ਰਘਬੀਰ ਸਿੰਘ, ਸ਼ਮਸ਼ੇਰ ਸਿੰਘ ਢੀਂਡਸਾ,ਜਸਬੀਰ ਸਿੰਘ ਵਾਲੀਆ, ਅਮਰਜੀਤ ਸਿੰਘ ਬਸਰਾ, ਗੁਰਪ੍ਰੀਤ ਸਿੰਘ ਉਬਰਾਏ, ਰਣਜੀਤ ਸਿੰਘ ਮੰਗਾਂ,ਅਵਤਾਰ ਸਿੰਘ ਸੈਂਹਬੀ, ਗੁਰਬਿੰਦਰ ਸਿੰਘ ਜੱਜ, ਹਰਜਿੰਦਰ ਸਿੰਘ ਉਬਰਾਏ,ਅਮਿਤ ਕੁਮਾਰ,ਗੋਰਵ ਭਗਤ, ਰਜੇਸ਼ ਭਗਤ, ਹਰਜਿੰਦਰ ਸਿੰਘ ਢੀਂਡਸਾ, ਬਿਕਰਮਜੀਤ ਸਿੰਘ ਔਲਖ, ਸੂੰਦਰ ਸ਼ੇਰਗਿੱਲ, ਦਵਿੰਦਰ ਸਿੰਘ ਕੁੱਕੂ, ਗਿਆਨ ਸਿੰਘ ਮਿੱਠੂ ਬਸਤੀ, ਗੁਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ ਕਾਲਾ, ਹਰਪ੍ਰੀਤ ਸਿੰਘ ਸਚਦੇਵਾ, ਪ੍ਰੀਤਮ ਸਿੰਘ ਖਾਲਸਾ, ਜਸਵਿੰਦਰ ਸਿੰਘ ਬੰਟੀ, ਕੰਵਲਜੀਤ ਸਿੰਘ ਸ਼ੰਮੀ, ਬਲਵਿੰਦਰ ਸਿੰਘ ਜੱਬਲ, ਹਰਜਿੰਦਰ ਸਿੰਘ ਜੱਬਲ, ਗੁਰਮੀਤ ਸਿੰਘ ਕਲੇਰ, ਜਸਬੀਰ ਸਿੰਘ ਲਾਡੀ, ਚਰਨਜੀਤ ਸਿੰਘ ਮਿੰਟਾਂ, ਗੁਰਜੀਤ ਸਿੰਘ ਪੋਪਲੀ, ਚਰਨਜੀਤ ਸਿੰਘ ਲੁਬਾਣਾ, ਪ੍ਰਮਜੀਤ ਸਿੰਘ ਪੰਮਾ, ਜੁਝਾਰ ਸਿੰਘ, ਰਣਜੀਤ ਸਿੰਘ, ਆਦਿ ਹਾਜ਼ਰ ਸਨ।