ਨਵੇਂ ਐੱਸਐੱਚਓ ਨੇ ਚਾਰਜ ਸੰਭਾਲਿਆ
ਨਵੇਂ ਐੱਸਐੱਚਓ ਨੇ ਚਾਰਜ ਸੰਭਾਲਿਆ
Publish Date: Wed, 04 Feb 2026 09:01 PM (IST)
Updated Date: Thu, 05 Feb 2026 04:14 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਥਾਣੇ ਦੇ ਐੱਸਐੱਚਓ ਗੁਰਸ਼ਰਨ ਸਿੰਘ ਦੀ ਬਦਲੀ ਜਲੰਧਰ ਵਿਖੇ ਹੋ ਜਾਣ ਕਰ ਕੇ ਇੰਸਪੈਕਟਰ ਗੋਪਾਲ ਕ੍ਰਿਸ਼ਨ ਵੱਲੋਂ ਥਾਣਾ ਲੋਹੀਆਂ ਦਾ ਚਾਰਜ ਸੰਭਾਲ ਲਿਆ ਗਿਆ ਹੈ। ਪ੍ਰੈੱਸ ਨਾਲ ਪਹਿਲੀ ਮਿਲਣੀ ਮੌਕੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਲੋਹੀਆਂ ਥਾਣੇ ਦੀ ਜੇਲ੍ਹ ’ਚ ਪੈਂਦੇ 81 ਪਿੰਡਾਂ ਦੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਨਸ਼ੇੜੀਆਂ, ਮਾੜੇ ਅਨਸਰਾਂ ਤੇ ਅਮਨ ਕਾਨੂੰਨ ਨੂੰ ਹੱਥ ’ਚ ਲੈਣ ਦੀ ਕਿਸੇ ਵੀ ਹਰਕਤ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ।