ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਨਵੇਂ ਸੈਸ਼ਨ ਦਾ ਆਰੰਭ
ਕੇਪੀਐੱਸ ਬਾਲ ਭਾਰਤੀ ਸਕੂਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਨਾਲ ਨਵੇਂ ਸੈਸ਼ਨ ਦੀ ਹੋਈ ਆਰੰਭਤਾ
Publish Date: Wed, 01 Apr 2026 07:51 PM (IST)
Updated Date: Wed, 01 Apr 2026 07:55 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਕੇਪੀਐੱਸ ਬਾਲ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਚੂਹੜ ’ਚ ਪ੍ਰਧਾਨ ਸੰਜੇ ਸਾਹੀ, ਲਾਲਿਤ ਮੋਹਨ ਸਾਹੀ, ਪ੍ਰਿੰਸੀਪਲ ਪ੍ਰਵੀਨ ਛਾਬੜਾ ਤੇ ਸਕੂਲ ਮੈਨੇਜਮੈਂਟ ਵੱਲੋਂ ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਸੁਖਮਨੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੁਆ ਕੇ ਸਕੂਲ ਦੇ ਨਵੇਂ ਸੈਸ਼ਨ ਦਾ ਸ਼ੁਭ ਆਰੰਭ ਕੀਤਾ ਗਿਆ। ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗਾਂ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਮੁੱਖ ਪ੍ਰਬੰਧਕ ਸੰਜੇ ਸਾਹੀ ਵੱਲੋਂ ਬੱਚਿਆਂ ਨੂੰ ਨਵੇਂ ਸੈਸ਼ਨ ਮੌਕੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਲੇ ਸੈਸ਼ਨ ’ਚ ਹੋਰ ਮਿਹਨਤ ਕਰਕੇ ਉਚੇਰੀਆਂ ਮੰਜ਼ਲਾਂ ਤੈਅ ਕਰੋ ਤਾਂ ਕਿ ਤੁਹਾਡਾ ਸੁਨਹਿਰੀ ਭਵਿੱਖ ਹੋਰ ਉੱਜਵਲ ਹੋ ਸਕੇ। ਇਸ ਮੌਕੇ ਵਿਨੋਦ ਗੌਤਮ, ਨਵਪ੍ਰੀਤ ਸਿੰਘ, ਰਾਜਨ ਕੁਮਾਰ ਤੇ ਸਮੂਹ ਸਟਾਫ਼ ਹਾਜ਼ਰ ਰਿਹਾ।