ਨਵੇਂ ਇੰਚਾਰਜ ਪ੍ਰਤਾਪ ਸਿੰਘ ਦਾ ਬਸਪਾ ਦੇ ਸੂਬਾ ਦਫ਼ਤਰ ਵਿਖੇ ਸਵਾਗਤ
ਨਵੇਂ ਇੰਚਾਰਜ ਪ੍ਰਤਾਪ ਸਿੰਘ ਦਾ ਬਸਪਾ ਦੇ ਸੂਬਾ ਦਫ਼ਤਰ ਵਿਖੇ ਸਵਾਗਤ
Publish Date: Tue, 03 Feb 2026 09:41 PM (IST)
Updated Date: Wed, 04 Feb 2026 04:14 AM (IST)

---ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਬਸਪਾ ਸੂਬੇ ਭਰ ’ਚ ਸਮਾਗਮ ਕਰੇਗੀ : ਡਾ. ਕਰੀਮਪੁਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨਵੇਂ ਬਣੇ ਪੰਜਾਬ ਇੰਚਾਰਜ ਦਾ ਅੱਜ ਮੰਗਲਵਾਰ ਨੂੰ ਪਾਰਟੀ ਦੇ ਜਲੰਧਰ ਵਿਖੇ ਸੂਬਾ ਦਫ਼ਤਰ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵੀ ਮੌਜ਼ੂਦ ਸਨ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੂਬਾ ਇੰਚਾਰਜ ਪ੍ਰਤਾਪ ਸਿੰਘ ਨੇ ਕਿਹਾ ਕਿ ਬਸਪਾ ਸੂਬੇ ’ਚ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਡਟ ਕੇ ਲੜੇਗੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੀ ਸੱਤਾ ਦੀ ਕਮਾਨ ਆਪਣੇ ਹੱਥ ’ਚ ਲਵੇਗੀ। ਉਨ੍ਹਾਂ ਨੇ ਬਸਪਾ ਲੀਡਰਸ਼ਿਪ ਨਾਲ ਪਾਰਟੀ ਦੀ ਚੋਣ ਰਣਨੀਤੀ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਬੋਧਤ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਭ ਤੋਂ ਪਹਿਲਾਂ ਪ੍ਰਤਾਪ ਸਿੰਘ ਦੀ ਸੂਬਾ ਇੰਚਾਰਜ ਵੱਜੋਂ ਹੋਈ ਨਿਯੁਕਤੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਬਸਪਾ ਸੂਬੇ ਭਰ ’ਚ ਪ੍ਰਾਧੀਨਤਾ ਦਾ ਅੰਤ-ਬੇਗਮਪੁਰਾ ਦਾ ਸੰਕਲਪ ਸਮਾਗਮ ਕਰੇਗੀ। ਲੋਕਾਂ ਨੂੰ ਮਾੜੇ ਸਿਸਟਮ ਖਿਲਾਫ ਜਾਗਰੂਕ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਖੁਸ਼ਹਾਲੀ ਤੇ ਬਰਾਬਰੀ ਤੇ ਆਧਾਰਿਤ ਬੇਗਮਪੁਰਾ ਰਾਜ ਦੀ ਸਥਾਪਨਾ ਲਈ ਬਸਪਾ ਦੇ ਰਾਹੀਂ ਇਕਮੁੱਠ ਕੀਤਾ ਜਾਵੇਗਾ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਸਿਰਫ ਬਸਪਾ ਰਾਹੀਂ ਹੀ ਹੋ ਸਕਦਾ ਹੈ। ਇਸ ਲਈ ਲੋਕ 2027 ’ਚ ਸੂਬੇ ’ਚ ਬਸਪਾ ਦੀ ਸਰਕਾਰ ਬਣਾਉਣ। ਇਸ ਮੌਕੇ ਬਸਪਾ ਦੇ ਸੂਬਾ ਇੰਚਾਰਜ ਤੀਰਥ ਮਹਿਰਾ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਸੂਬਾ ਸਕੱਤਰ ਇੰਜ. ਜਸਵੰਤ ਰਾਏ, ਹਰਭਜਨ ਬਲਾਲੋਂ, ਪਰਮਜੀਤ ਮੱਲ, ਰਾਕੇਸ਼ ਦਾਤਾਰਪੁਰੀ, ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਬਸਪਾ ਆਗੂ ਸੁਖਵਿੰਦਰ ਬਿੱਟੂ, ਪੀਡੀ ਸ਼ਾਂਤ, ਜਗਦੀਸ਼ ਦੀਸ਼ਾ, ਐਡਵੋਕੇਟ ਪ੍ਰਿਤਪਾਲ, ਵਿਜੈ ਯਾਦਵ, ਲੇਖਰਾਜ ਜਮਾਲਪੁਰੀ, ਅਮਰਜੀਤ ਸਿੰਘ ਨੰਗਲ, ਹਰਜਿੰਦਰ ਬਿੱਲਾ, ਕਰਮ ਚੰਦ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।