ਨਵਾਂ ਸ਼ਵ ਵਾਹਨ ਸ਼ਹਿਰ ਵਾਸੀਆਂ ਨੂੰ ਸਪੁਰਦ
ਨਵਾਂ ਸ਼ਵ ਵਾਹਨ ਸ਼ਹਿਰ ਵਾਸੀਆਂ ਨੂੰ ਸਪੁਰਦ
Publish Date: Mon, 16 Feb 2026 06:29 PM (IST)
Updated Date: Mon, 16 Feb 2026 06:33 PM (IST)
ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਸ਼ਹਿਰ ਦੀ ਗੁਰਾਇਆ ਐਂਬੂਲੈਂਸ ਵੈੱਲਫੇਅਰ ਸੁਸਾਇਟੀ ਵੱਲੋਂ ਐੱਨਆਰਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਵੀਂ ਐਂਬੂਲੈਂਸ ਚਲਾਉਣ ਤੋਂ ਬਾਅਦ ਹੁਣ ਸ਼ਹਿਰ ਲਈ ਨਵਾਂ ਸ਼ਵ ਵਾਹਨ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸ ਸਬੰਧੀ ਸੁਸਾਇਟੀ ਦੇ ਮੈਂਬਰ ਰਾਜਨ ਮੱਕੜ ਨੇ ਦੱਸਿਆ ਕਿ ਪਹਿਲਾਂ ਸੁਸਾਇਟੀ ਵੱਲੋਂ ਖਸਤਾਹਾਲ ਹਾਲਤ ’ਚ ਖੜ੍ਹੀ ਇਕ ਐਂਬੂਲੈਂਸ ਨੂੰ ਠੀਕ ਕਰਵਾ ਕੇ ਸੇਵਾ ਲਈ ਚਲਾਇਆ ਗਿਆ ਸੀ। ਬਾਅਦ ’ਚ ਨਵੀਂ ਐਂਬੂਲੈਂਸ ਖਰੀਦਣ ਲਈ ਦਾਨੀ ਸੱਜਣਾਂ ਕੋਲ ਅਪੀਲ ਕੀਤੀ ਗਈ, ਜਿਸ ’ਤੇ ਉਨ੍ਹਾਂ ਵੱਲੋਂ ਖੁੱਲ੍ਹੇ ਦਿਲ ਨਾਲ ਸਹਿਯੋਗ ਦਿੱਤਾ ਗਿਆ। ਦਾਨੀ ਰਕਮ ਨਾਲ ਨਵੀਂ ਐਂਬੂਲੈਂਸ ਖਰੀਦੀ ਗਈ ਤੇ ਬਚੀ ਹੋਈ ਰਕਮ ਨਾਲ ਹੁਣ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸ਼ਵ ਵਾਹਨ ਵੀ ਲਿਆਂਦਾ ਗਿਆ ਹੈ। ਇਹ ਸ਼ਵ ਵਾਹਨ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ’ਤੇ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਤੋਂ ਸ਼ਹਿਰ ਵਾਸੀਆਂ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਗੀਤਾ ਭਵਨ ਦੇ ਪ੍ਰਧਾਨ ਅਜੈ ਮਾਟਾ ਸਮੇਤ ਓਮ ਪ੍ਰਕਾਸ਼ ਗੁਪਤਾ, ਵਿਜੇ ਕੌਸ਼ਲ, ਸੁਰਿੰਦਰ ਬਜਾਜ, ਮਹਿੰਦਰ ਪਾਲ ਗੁਗਨਾਨੀ, ਹੈਪੀ ਮਾਹੀ, ਵਿਵੇਕ ਗੁਪਤਾ, ਮੁਨੀਸ਼ ਬਾਵਾ, ਵਿਵੇਕ ਸ਼ਰਮਾ, ਸੰਜੀਵਨ ਦੱਤ ਭਨੋਟ, ਪ੍ਰਾਨਨਾਥ ਮੱਕੜ, ਬੋਬੀ ਸੂਰੀ ਤੇ ਰਵੀ ਗੋਇਲ ਆਦਿ ਹਾਜ਼ਰ ਸਨ।