‘ਆਪ’ ਯੂਥ ਵਿੰਗ ਦੇ ਨਵੇਂ ਬਲਾਕ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ
‘ਆਪ’ ਯੂਥ ਵਿੰਗ ਦੇ ਨਵੇਂ ਬਲਾਕ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ
Publish Date: Fri, 02 Jan 2026 06:53 PM (IST)
Updated Date: Fri, 02 Jan 2026 06:56 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਮ ਆਦਮੀ ਪਾਰਟੀ ਵੱਲੋਂ ਐਲਾਨੀ ਯੂਥ ਵਿੰਗ ਦੇ ਬਲਾਕ ਪ੍ਰਧਾਨਾਂ ਦੀ ਸੂਚੀ ਵਿਚ ਵੱਖ-ਵੱਖ ਨੌਜਵਾਨ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ‘ਆਪ’ ਯੂਥ ਵਿੰਗ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਰਜਿੰਦਰ ਸਿੰਘ ਭੁੱਲਰ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਅਤੇ ਹਲਕਾ ਕੋਆਰਡੀਨੇਟਰ ਸ਼ਮਸ਼ੇਰ ਸਿੰਘ ਵੱਲੋਂ ਸਾਰੇ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਵਪ੍ਰੀਤ ਸਿੰਘ ਮੰਡਿਆਲਾ, ਨਵਜੋਤ ਸਿੰਘ ਬਾਦਸ਼ਾਹਪੁਰ, ਸੁਖਵਿੰਦਰ ਸਿੰਘ ਮੰਡ ਸੰਡਾਵਾਲ, ਜਸਪਾਲ ਸ਼ਾਲਾ ਨਗਰ, ਸੁਖਜਿੰਦਰ ਕੁਮਾਰ ਬਾਵਾ ਚੱਕ ਚੇਲਾ, ਨਵਦੀਪ ਸਿੰਘ ਲੋਹੀਆਂ ਖਾਸ, ਹਰਵਿੰਦਰ ਸਿੰਘ ਦਾਰੇਵਾਲ, ਗਗਨਦੀਪ ਸਿੰਘ ਢੰਡੋਵਾਲ, ਹਰਸ਼ ਗੋਇਲ ਸ਼ਾਹਕੋਟ, ਮੰਗਤ ਰਾਜ ਬਲ, ਰੋਬਿਨ ਸਿੰਘ ਜੋਸ਼ਨ ਮਹਿਤਪੁਰ, ਯੂਨਸ ਮਸੀਹ ਮੰਡਾਲਾ, ਹਰਵਿੰਦਰ ਕੁਮਾਰ ਰਾਜੂ ਸਲੈਚਾ, ਮੁਖਤਿਆਰ ਸਿੰਘ ਨਵਾਂ ਪਿੰਡ ਅਕਾਲੀਆਂ, ਕੁਲਦੀਪ ਸਿੰਘ ਲਸੂੜੀ, ਸਰਬਜੀਤ ਸਿੰਘ ਰਾਏਵਾਲ, ਲਵਪ੍ਰੀਤ ਸਿੰਘ ਖਿੰਡਾ ਬਾਹਮਣੀਆਂ, ਦਵਿੰਦਰ ਸਿੰਘ ਸਰਪੰਚ ਸਮੈਲਪੁਰ, ਸੋਨਾ ਸਿੰਘ, ਹਰਜਿੰਦਰ ਸਿੰਘ ਮੱਲੀਵਾਲ ਅਤੇ ਲਖਬੀਰ ਸਿੰਘ ਦਾਨੇਵਾਲ ਨੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਘਰ-ਘਰ ਤਕ ਪਾਰਟੀ ਤੇ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਹੁੰਚਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਭੁੱਲਰ ਨੇ ਨਵ-ਨਿਯੁਕਤ ਬਲਾਕ ਪ੍ਰਧਾਨਾਂ ਨੂੰ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਕਿਹਾ।