- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ,

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ :
ਨੀਮਾ ਦੇ ਮਹੀਨਾਵਾਰ ਸੈਮੀਨਾਰ ਨੀਮਾ ਵੁਮੈਨ ਫੋਰਮ ਦੇ ਸਾਂਝੇ ਤੌਰ ’ਤੇ ਕਰਵਾਇਆ। ਡਾ. ਐੱਸਪੀ ਡਾਲੀਆ ਤੇ ਡਾ. ਰੀਨਾ ਕੱਕੜ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਭਗਵਾਨ ਧਨਵੰਤਰੀ ਦੀ ਪੂਜਾ ਕਰਨ ਤੋਂ ਬਾਅਦ ਸਕੱਤਰ ਡਾ. ਰਾਜੀਵ ਧਵਨ ਨੇ ਨੀਮਾ ਮੈਂਬਰਾਂ ਦਾ ਸਵਾਗਤ ਕੀਤਾ। ਫਿਰ ਨੀਮਾ ਨੇ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀਆਂ ਬੇਵਕਤੀ ਮੌਤਾਂ ’ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਗਾਇਨੀਕੋਲੋਜਿਸਟ ਡਾ. ਨਿਵੇਦਿਤਾ ਸਿੰਘ ਨੇ ਉੱਚ-ਜੋਖ਼ਮ ਵਾਲੀ ਗਰਭ ਅਵਸਥਾ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕਾਰਨ ਜਿਨ੍ਹਾਂ ਵਿੱਚ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਸਰੀਰਕ ਗਤੀਵਿਧੀ ਵਿੱਚ ਕਮੀ, ਹਾਈ ਬਲੱਡ ਪ੍ਰੈਸ਼ਰ ਅਤੇ ਵਧਦਾ ਸ਼ੂਗਰ ਦਾ ਪੱਧਰ, ਖਾਸ ਕਰਕੇ ਔਰਤਾਂ ਵਿੱਚ, ਗਰਭ ਅਵਸਥਾ ਨੂੰ ਹੋਰ ਵੀ ਖਰਾਬ ਕਰ ਸਕਦੇ ਹਨ। ਇਸ ਲਈ ਸੰਤੁਲਿਤ ਖੁਰਾਕ ਅਤੇ ਸਹੀ ਕਸਰਤ ਦੀ ਲੋੜ ਹੁੰਦੀ ਹੈ। ਇਸ ਵਿਸ਼ੇ ਨੂੰ ਜਾਰੀ ਰੱਖਦਿਆਂ ਡਾ. ਸਮਿਤਾ ਜੈਨ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਪਿੱਤੇ ਦੀ ਪੱਥਰੀ, ਅਨੀਮੀਆ, ਫਾਈਬਰੋਇਡ ਅਤੇ ਪਲੇਟਲੈਟ ਦੀ ਕਮੀ ਗਰਭ ਅਵਸਥਾ ਸਮੇਂ ਸਰਜਰੀ ਦੇ ਮੁੱਖ ਕਾਰਨ ਹਨ। ਉਨ੍ਹਾਂ ਨੇ ਇਨ੍ਹਾਂ ਸਥਿਤੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਨਵੀਨਤਮ ਸਰਜੀਕਲ ਤਕਨੀਕਾਂ ਬਾਰੇ ਦੱਸਿਆ ਕਿ ਇਹ ਮਰੀਜ਼ਾਂ ਨੂੰ ਵਧੇਰੇ ਆਰਾਮ ਪ੍ਰਦਾਨ ਕਰਦਾ ਹੈ ਅਤੇ ਹਸਪਤਾਲ ਵਿੱਚ ਠਹਿਰਨ ਨੂੰ ਘੱਟ ਕਰਦਾ ਹੈ। ਇਸ ਤੋਂ ਬਾਅਦ ਬਾਂਝਪਨ ਮਾਹਿਰ ਡਾ. ਰਿੰਮੀ ਮਹਾਜਨ ਨੇ ਦੱਸਿਆ ਕਿ ਆਈਵੀਐੱਫ ਕਿਉਂ ਅਤੇ ਕਦੋਂ ਕਰਨਾ ਹੈ। ਉਨ੍ਹਾਂ ਆਈਵੀਐਫ ਜਾਂ ਫਿਕਸੀ ਦੇ ਵੱਖ-ਵੱਖ ਪੜਾਵਾਂ ਦੀ ਜਾਣਕਾਰੀ ਵੀ ਦਿੱਤੀ l ਅੰਤ ’ਚ ਡਾ. ਹਰਸ਼ਿਤ ਕੁਮਾਰ ਨੇ ਉਪਰੋਕਤ ਪੜਾਵਾਂ ਨੂੰ ਪੂਰਾ ਕਰਨ ਤੋਂ ਬਾਅਦ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਬਾਰੇ ਦੱਸਿਆ। ਮੁੱਖ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆl ਪੰਜਾਬ ਬੋਰਡ ਦੇ ਮੈਂਬਰ ਡਾ. ਆਈਪੀਐੱਸ ਸੇਠੀ ਦਾ ਮੀਟਿੰਗ ਦੇ ਮੁੱਖ ਸੁਵਿਧਾਕਰਤਾ ਹੋਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਡਾ. ਐੱਸਪੀ ਡਾਲੀਆ ਨੇ ਸਾਰੇ ਨਵੇਂ ਅਤੇ ਆਉਣ ਵਾਲੇ ਨੀਮਾ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ l ਡਾ. ਵੀਨਾ ਗੁੰਬਰ ਉਪ ਪ੍ਰਧਾਨ ਤੇ ਮਹਿਲਾ ਰਾਸ਼ਟਰੀ ਨੀਮਾ ਦੀ ਸੂਬਾ ਪ੍ਰਧਾਨ ਨੇ ਨੀਮਾ ਕੈਲੰਡਰ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ’ਚ ਨੀਮਾ ਰਾਸ਼ਟਰੀ ਦੇ ਜਨਰਲ ਸਕੱਤਰ ਤੇ ਪੰਜਾਬ ਪ੍ਰਧਾਨ ਡਾ. ਪਰਵਿੰਦਰ ਬਜਾਜ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਡਾ. ਅਨਿਲ ਨਾਗਰਥ, ਡਾ. ਵਿਪੁਲ ਕੱਕੜ, ਪੰਜਾਬ ਦੇ ਖਜ਼ਾਨਚੀ ਡਾ. ਵਰੁਨ ਅਗਰਵਾਲ, ਡਾ. ਵਿਸ਼ਾਲ ਭਨੋਟ, ਡਾ. ਦਿਵਿਆ ਗੁਪਤਾ, ਡਾ. ਰਾਜੇਸ਼ ਗੁਪਤਾ, ਡਾ. ਸੰਦੀਪ ਸਿੰਘ, ਡਾ. ਰਾਜੇਸ਼ ਚੰਦਨਾ ਡਾ. ਅੰਕੁਰ ਗੌਤਮ, ਡਾ. ਸੁਰਿੰਦਰ ਕਲਿਆਣ, ਡਾ. ਭਜਨ ਖੇਪੜਾ, ਡਾ. ਮੀਨਲ, ਡਾ. ਅਵਿਨਾਸ਼ ਗੁਪਤਾ, ਡਾ. ਅਸ਼ਵਨੀ ਨਰੂਲਾ ਤੇ ਡਾ. ਕਮਲਜੀਤ ਕੌਰ ਆਦਿ ਹਾਜ਼ਰ ਸਨ।