ਨਵਪ੍ਰੀਤ ਦਾ ਸੁਪਨਾ ਆਈਪੀਐੱਸ ਅਫਸਰ ਬਣ ਕੇ ਲੋਕਾਂ ਦੀ ਸੇਵਾ ਕਰਨਾ
ਨਵਪ੍ਰੀਤ ਦਾ ਸੁਪਨਾ ਆਈਪੀਐੱਸ ਅਫਸਰ ਬਣ ਕੇ ਲੋਕਾਂ ਦੀ ਸੇਵਾ ਕਰਨਾ
Publish Date: Sun, 12 Apr 2026 10:08 PM (IST)
Updated Date: Sun, 12 Apr 2026 10:13 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ’ਚ ਨਵਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਅਤੇ ਰਮਨਦੀਪ ਕੌਰ ਪਿੰਡ ਚੂਹੜ ਨੇ ਕੇਪੀਐੱਸ ਬਾਲ ਭਾਰਤੀ ਵੱਲੋਂ ਪ੍ਰੀਖਿਆ ਵਿੱਚ 584/600 ਨੰਬਰ ਪ੍ਰਾਪਤ ਕਰ ਕੇ ਪੰਜਾਬ ਵਿੱਚ 16ਵਾਂ ਰੈਂਕ ਜਲੰਧਰ ਜ਼ਿਲ੍ਹੇ ਵਿੱਚ ਅੱਠਵਾਂ ਅਤੇ ਨਕੋਦਰ ਤਹਿਸੀਲ ਵਿੱਚ ਦੂਸਰਾ ਰੈਂਕ ਹਾਸਲ ਕੀਤਾ ਹੈ। ਨਵਨੀਤ ਕੌਰ ਨੇ ਕਿਹਾ ਕਿ ਉਸ ਦਾ ਮੁੱਖ ਮਕਸਦ ਪ੍ਰਸ਼ਾਸਨਿਕ ਸੇਵਾਵਾਂ, ਆਈਪੀਐੱਸ ਅਫਸਰ ਬਣ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ। ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਸਹਿਯੋਗ ਨੂੰ ਦਿੰਦੀ ਹੈ, ਜਿਨ੍ਹਾਂ ਨੇ ਹਰ ਮੋੜ ’ਤੇ ਉਸ ਦਾ ਮਾਰਗਦਰਸ਼ਨ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਨਵਪ੍ਰੀਤ ਕੌਰ ਦੇ ਇਸ ਜਜ਼ਬੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਉਹ ਜਲਦੀ ਹੀ ਆਪਣੇ ਸੁਪਨੇ ਨੂੰ ਪੂਰਾ ਕਰ ਕੇ ਆਪਣਾ, ਆਪਣੇ ਮਾਪਿਆਂ ਦਾ ਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰੇਗੀ।