ਵਿਗਿਆਨ ਦੀ ਅਹਿਮੀਅਤ ਸਮਝਾਈ
ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
Publish Date: Sat, 28 Feb 2026 06:58 PM (IST)
Updated Date: Sat, 28 Feb 2026 06:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਦੇ ਆਰੰਭ ’ਚ ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ, ਮਨੁੱਖੀ ਜੀਵਨ ’ਚ ਵਿਗਿਆਨ ਦੀ ਮਹੱਤਤਾ ਤੇ ਸਾਰਥਿਕਤਾ ਨੂੰ ਉਭਾਰਿਆ। ਇਹ ਪ੍ਰੋਗਰਾਮ ਪ੍ਰੋ. ਅਮਨੀਤ ਕੌਰ ਭਾਟੀਆ ਵੱਲੋਂ ਕਰਵਾਇਆ ਗਿਆ। ਇਸ ਤਹਿਤ ਭਾਸ਼ਣ, ਕੁਇਜ਼, ਪੋਸਟਰ ਤੇ ਮਾਡਲ ਪੇਸ਼ਕਾਰੀ ਦੇ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲੇ ’ਚ ਬੀਏ ਸਮੈਸਟਰ ਦੂਜਾ ਵਿਦਿਆਰਥੀ ਸੋਹਾਨੀ ਨੇ ਪਹਿਲਾ, ਸਾਕਸ਼ੀ ਨੇ ਦੂਜਾ ਤੇ ਬੀਪੀਈਐੱਸ ਸਮੈਸਟਰ ਚੌਥਾ ਦੀ ਗੁੰਜਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੋਸਟਰ ਮੁਕਾਬਲੇ ’ਚ ਬੀਏ ਸਮੈਸਟਰ ਚੌਥਾ ਦੀ ਚਹਿਕ, ਰਿਤਿਕਾ ਤੇ ਬੀਪੀਈਐੱਸ ਸਮੈਸਟਰ ਚੌਥਾ ਦੇ ਸਿਮਰਨਜੀਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਦੀਆਂ ਸੱਤ ਟੀਮਾਂ ’ਚੋਂ ਬੀਏ ਸਮੈਸਟਰ ਦੂਜਾ ਨੇ ਪਹਿਲਾ, ਬੀਏ ਸਮੈਸਟਰ ਛੇਵਾਂ ਨੇ ਦੂਜਾ ਤੇ ਬੀਏ ਸਮੈਸਟਰ ਚੌਥਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਡਲ ਦੀ ਪੇਸ਼ਕਾਰੀ ’ਚ ਬੀਏ ਸਮੈਸਟਰ ਦੂਜਾ ਦੀ ਜਸਵੀਰ ਕੌਰ ਨੇ ਪਹਿਲਾ ਤੇ ਬੀਏ ਸਮੈਸਟਰ ਚੌਥਾ ਦੀ ਨੀਤੂ ਨੇ ਦੂਜਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅੰਤ ਉਪਰ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤਕਸੀਮ ਕੀਤੇ ਗਏ।