ਪ੍ਰੈੱਸ ਕਲੱਬ ਦੇ ਵਿਹੜੇ ’ਚ ਆਜ਼ਾਦੀ ਘੁਲਾਟੀਆਂ ਨੂੰ ਕੀਤਾ ਨਮਨ
ਪ੍ਰੈੱਸ ਕਲੱਬ ਦੇ ਵਿਹੜੇ ’ਚ ਲਹਿਰਾਇਆ ਕੌਮੀ ਤਿਰੰਗਾ
Publish Date: Thu, 29 Jan 2026 06:59 PM (IST)
Updated Date: Thu, 29 Jan 2026 07:01 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਦੇ ਵਿਹੜੇ ’ਚ ਕੌਮੀ ਤਿਰੰਗਾ ਲਹਿਰਾਇਆ ਗਿਆ। ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਗਣਤੰਤਰ ਦਿਵਸ ਦੇ ਯਸ਼ਨਾਂ ’ਚ ਸ਼ਾਮਲ ਹੁੰਦਿਆਂ ਸਵੇਰੇ ਪਹਿਲਾਂ ਰਾਸ਼ਟਰੀ ਗਾਇਨ ਨਾਲ ਸ਼ੁਭ ਆਰੰਭਤਾ ਹੋਈ। ਉਪਰੰਤ ਪ੍ਰੈੱਸ ਕਲੱਬ ਦੇ ਵਿਹੜੇ ’ਚ ਕਲੱਬ ਦੇ ਅਹੁਦੇਦਾਰਾਂ ਤੇ ਪੁੱਜੀਆਂ ਹੋਈਆਂ ਸ਼ਖਸ਼ੀਅਤਾਂ ਵੱਲੋਂ ਤਿਰੰਗੇ ਨੂੰ ਲਹਿਰਾ ਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਪ੍ਰੈੱਸ ਸਕੱਤਰ ਹਿੰਮਤ ਸਿੰਘ ਮਠਾੜੂ ਨੇ ਗਣਤੰਤਰ ਦਿਵਸ ਦੀ ਮਹੱਤਤਾ ਤੇ ਬਰਾਬਰਤਾ ਦੇ ਅਧਿਕਾਰਾਂ ਪ੍ਰਤੀ ਆਪਣੇ ਵਿਚਾਰ ਰੱਖੇ। ਕਲੱਬ ਦੇ ਪ੍ਰਧਾਨ ਸੁਰਜੀਤ ਟੁੱਟ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਸੇ ਦਿਨ ਬਾਬਾ ਸਾਹਿਬ ਅੰਬੇਡਕਰ ਨੇ ਸਮੂਹ ਲੁਕਾਈ ਨੂੰ ਬਰਾਬਤਾ ਦੇ ਹੱਕ ਦਿੰਦਿਆਂ ਸੰਵਿਧਾਨ ਲਾਗੂ ਕਰਵਾਇਆ। ਆਗੂਆਂ ਨੇ ਕਲੱਬ ਦੇ ਵਿਹੜੇ ’ਚ ਪੁੱਜੀਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਦੇਸ਼ ਦੀ ਆਜ਼ਾਦੀ ਲਈ ਲਈ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਵੀ ਨਮਨ ਕੀਤਾ। ਇਸ ਮੌਕੇ ’ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਕੌਮੀ ਤਿਰੰਗਾ ਲਹਿਰਾਉਣ ਮੌਕੇ ਪੁਲਿਸ ਚੌਕੀ ਉੱਗੀ ਤੋਂ ਏਐੱਸਆਈ ਮਨਜੀਤ ਸਿੰਘ ਤੇ ਹੌਲਦਾਰ ਬੂਟਾ ਸਿੰਘ ਦੀ ਅਗਵਾਈ ’ਚ ਟੀਮ ਹਾਜ਼ਰ ਰਹੀ। ਇਸ ਮੌਕੇ ’ਤੇ ਸਾਬਕਾ ਸਰਪੰਚ ਅਮਰਜੀਤ ਸਿੰਘ, ਸੁਰਜੀਤ ਸਿੰਘ ਟੁੱਟ, ਪ੍ਰਿਤਪਾਲ ਸਿੰਘ, ਦੀਨਾ ਨਾਥ ਘਈ, ਸੁਰਿੰਦਰ ਕੁਮਾਰ ਲੱਕੀ ਸਵੀਟ ਸ਼ਾਪ, ਡਾ. ਸੰਤੋਖ ਸਿੰਘ, ਡਾ. ਗੁਰਮੇਲ ਸਿੰਘ, ਸੁਮਿਤ ਨਈਅਰ, ਦੀਪਾ ਕਾਲੜਾ, ਲੈਬਰ ਸਿੰਘ ਕੰਗ, ਹਿੰਮਤ ਸਿੰਘ, ਵਿੱਕੀ ਜੱਸਲ, ਲਖਵਿੰਦਰ ਸਿੰਘ ਆਧੀ, ਅਵਤਾਰ ਕੰਗ, ਅਮਰੀਕ ਸਿੰਘ ਮਠਾੜੂ, ਦੇਬਾ ਮੱਲੀ ਤੇ ਮਨੋਹਰ ਗਿੱਲ ਹਾਜ਼ਰ ਸਨ।