ਮੋਗਾ ਰੈਲੀ ’ਚ ਸੈਂਕੜੇ ਸਾਥੀਆਂ ਨਾਲ ਸ਼ਾਮਲ ਹੋਏ ਚੰਦੀ
ਮੋਗਾ ਰੈਲੀ ’ਚ ਸੈਂਕੜੇ ਸਾਥੀਆਂ ਨਾਲ ਸ਼ਾਮਲ ਹੋਏ ਨਰਿੰਦਰ ਸਿੰਘ ਚੰਦੀ
Publish Date: Sat, 14 Mar 2026 10:31 PM (IST)
Updated Date: Sat, 14 Mar 2026 10:33 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਮੋਗਾ ਰੈਲੀ ਲਈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਲਕਾ ਇੰਚਾਰਜ ਨਰਿੰਦਰ ਪਾਲ ਸਿੰਘ ਚੰਦੀ ਦੀ ਅਗਵਾਈ ’ਚ ਹਾਜ਼ਰੀ ਭਰੀ। ਇਸ ਸਮੇਂ ਚੰਦੀ ਨੇ ਕਿਹਾ ਕਿ ਵਰਕਰਾਂ ਦੇ ਜੋਸ਼ ਅਤੇ ਜਜ਼ਬੇ ਨੇ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਮੁੱਢ ਬੰਨ੍ਹ ਦਿੱਤਾ ਹੈ ਤੇ ਹਲਕਾ ਸ਼ਾਹਕੋਟ ਤੋਂ ਇਸ ਇਕੱਠ ਨੇ ਹਲਕੇ ਦਾ ਅਗਲ਼ਾ ਲੀਡਰ ਵੀ ਸਾਫ਼ ਸਾਫ਼ ਦੱਸ ਦਿੱਤਾ ਹੈ। ਉਨ੍ਹਾਂ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਤੇ ਪਿਆਰ ਦੇ ਰਿਣੀ ਰਹਿਣਗੇ ਤੇ ਹਮੇਸ਼ਾ ਲੋਕਾਂ ਦੇ ਨਾਲ਼ ਖੜ੍ਹੇ ਮਿਲਣਗੇ। ਇਸ ਸਮੇਂ ਮੰਡਲ ਪ੍ਰਧਾਨ ਸ਼ਾਹਕੋਟ ਸੰਜਮ ਮੈਸਨ, ਮੰਡਲ ਪ੍ਰਧਾਨ ਪਰਜੀਆਂ ਰੋਬਿਨ ਸ਼ਰਮਾ, ਮੰਡਲ ਪ੍ਰਧਾਨ ਮਲਸੀਆਂ ਦਲਬੀਰ ਸੱਭਰਵਾਲ, ਮੰਡਲ ਪ੍ਰਧਾਨ ਮਹਿਤਪੁਰ ਸੁਨੀਲ ਕੁਮਾਰ ਟੋਨੀ, ਜ਼ਿਲ੍ਹਾ ਪ੍ਰਧਾਨ ਐੱਸਸੀ ਮੋਰਚਾ ਪਿਆਰਾ ਸਿੰਘ, ਸਟੇਟ ਕਮੇਟੀ ਮੈਂਬਰ ਸੁਦਰਸ਼ਨ ਸੋਬਤੀ, ਸਟੇਟ ਮੈਂਬਰ ਕੰਵਰ ਸੰਧੂ, ਬੂਟਾ ਸਿੰਘ ਜਨਰਲ ਸਕੱਤਰ ਐੱਸਸੀ ਮੋਰਚਾ ਸੰਗੋਵਾਲ, ਸਾਬਕਾ ਮੰਡਲ ਪ੍ਰਧਾਨ ਲੋਹੀਆਂ ਸੁਨੀਲ ਸ਼ਰਮਾ, ਮੰਡਲ ਪ੍ਰਧਾਨ ਐੱਸਸੀ ਮੋਰਚਾ ਪਰਜੀਆਂ ਪ੍ਰੇਮ ਕੁਮਾਰ, ਅਮਰਜੀਤ ਪਟਵਾਰੀ ਮਹਿਤਪੁਰ, ਸੁਰਿੰਦਰ ਫੌਜੀ, ਮੰਡਲ ਪ੍ਰਧਾਨ ਮਹਿਲਾ ਮੋਰਚਾ ਜਸਵਿੰਦਰ ਕੌਰ, ਸਾਬਕਾ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ, ਵਾਈਸ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸੋਂਧੀ ਨੂਰਮਹਿਲ, ਮੰਡਲ ਪ੍ਰਧਾਨ ਬਿਲਗਾ ਪਰਮਜੀਤ ਸਿੰਘ ਆਦਿ ਲੋਕਾਂ ਦੇ ਭਾਰੀ ਇਕੱਠ ਨਾਲ ਸ਼ਾਮਲ ਸਨ।