ਨੰਗਲ ਅੰਬੀਆਂ ਦਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
ਨੰਗਲ ਅੰਬੀਆਂ ਦਾ ਸਾਲਾਨਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ
Publish Date: Tue, 21 Apr 2026 06:45 PM (IST)
Updated Date: Tue, 21 Apr 2026 06:49 PM (IST)

-ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਡੇਰਾ ਮਾਤਾ ਪੰਜਾਬ ਕੌਰ ਨੰਗਲ ਅੰਬੀਆਂ ਦੇ ਸਾਲਾਨਾ ਛਿੰਝ ਮੇਲੇ ’ਚ ਮੁਕੇਸ਼ ਮੋਹਾਲੀ ਤੇ ਤੀਰਥ ਫਗਵਾੜਾ ਦਰਮਿਆਨ ਹੋਈ ਪਟਕੇ ਦੀ ਕੁਸ਼ਤੀ ਬਰਾਬਰ ਰਹੀ। ਮੇਲੇ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸ਼ਾਮਲ ਹੋਏ। ਉਨਾਂ ਨਾਲ ਵਿਸ਼ੇਸ਼ ਮਹਿਮਾਨਾਂ ਵਜੋਂ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਸ਼ਾਮਲ ਹੋਏ। ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆ, ਬਲਾਕ ਸੰਮਤੀ ਸ਼ਾਹਕੋਟ ਦੇ ਵਾਈਸ ਚੇਅਰਮੈਨ ਸੁਖਦੇਵ ਸਿੰਘ ਸੁੱਖਾ, ਸੱਤੀ ਪਹਿਲਵਾਨ ਢੰਡੋਵਾਲ, ਜਸਪਾਲ ਸਿੰਘ ਸਰਪੰਚ ਤੇ ਮਹਿੰਦਰ ਸਿੰਘ ਸੰਧੂ ਦੀ ਦੇਖ-ਰੇਖ ਤੇ ਅਗਵਾਈ ’ਚ ਹੋਏ ਛਿੰਝ ਮੇਲੇ ਦਾ ਉਦਘਾਟਨ ਮਹੰਤ ਚੇਤਨ ਦਾਸ ਤੇ ਬਾਬਾ ਜਸਵੰਤ ਸਿੰਘ ਕੋਟਲਾ ਸੂਰਜ ਮੱਲ ਨੇ ਕੀਤਾ। ਛਿੰਝ ਮੇਲੇ ਨੂੰ ਸੰਬੋਧਨ ਕਰਦਿਆ ਹਲਕਾ ਵਿਧਾਇਕ ਸ਼ੇਰੋਵਾਲੀਆਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਛਿੰਝ ਮੇਲੇ ’ਚ ਦਰਜਨਾਂ ਦਿਲਚਸਪ ਕੁਸ਼ਤੀਆਂ ਹੋਈਆਂ। ਅਕਾਸ਼ ਸ਼ਾਹਕੋਟ ਤੇ ਰੋਹਿਤ ਕਾਂਝਲੀ ਦਰਮਿਆਨ ਹੋਈ ਕੁਸ਼ਤੀ ਨੂੰ ਬੜੀ ਦਿਲਚਸਪੀ ਨਾਲ ਦੇਖਿਆ ਗਿਆ। ਇਸ ਕੁਸ਼ਤੀ ’ਚ ਅਕਾਸ਼ ਸ਼ਾਹਕੋਟ ਜੇਤੂ ਰਿਹਾ। ਪ੍ਰਬੰਧਕਾਂ ਵੱਲੋਂ ਹਾਕੀ ਓਲੰਪੀਅਨ ਸਵਰਗੀ ਮਹਿੰਦਰ ਮੁਨਸ਼ੀ ਨੰਗਲ ਅੰਬੀਆਂ ਦੇ ਭਰਾ ਸੱਤਪਾਲ ਸਿੰਘ ਮੁਨਸ਼ੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪਟਕੇ ਦੀ ਕੁਸ਼ਤੀ ਨੰਗਲ ਅੰਬੀਆਂ ਦੇ ਜੈਲਦਾਰ ਪਰਿਵਾਰ ਵੱਲੋਂ ਸਪਾਂਸਰ ਕੀਤੀ ਗਈ। ਛਿੰਝ ਮੇਲੇ ’ਚ ਕੁਮੈਂਟੇਟਰ ਵਜੋਂ ਦਵਿੰਦਰ ਕਿਲੀ ਨੇ ਸੇਵਾਵਾਂ ਨਿਭਾਈਆਂ। ਛਿੰਝ ਮੇਲੇ ’ਚ ਬਲਜਿੰਦਰ ਸਿੰਘ ਭੋਲਾ, ਸੇਵਾ ਮੁਕਤ ਪ੍ਰਿੰਸੀਪਲ ਧਰਮਪਾਲ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਪਰੇਟਿਵ ਸੁਸਾਇਟੀ ਢੰਡੋਵਾਲ, ਸੋਨੂੰ ਕੰਗ ਪੀ. ਏ, ਅੰਗਰੇਜ਼ ਸਿੰਘ ਨੰਗਲ ਅੰਬੀਆ, ਜਸਬੀਰ ਸਿੰਘ ਪੰਨੂ ਸੇਵਾ ਮੁਕਤ ਪੰਚਾਇਤੀ ਸਕੱਤਰ, ਜਗਤਾਰ ਸਿੰਘ ਸਾਬਕਾ ਸਰਪੰਚ ਬਾਜਵਾ ਕਲਾਂ, ਮਨਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਸੇਵਾ ਮੁਕਤ ਏਐਸਆਈ, ਪਹਿਲਵਾਨ ਮਜੀਦਾ, ਬਿੱਟੂ ਬੁੱਢਣਵਾਲ, ਗੁਰਦੇਵ ਸਿੰਘ ਸਰਪੰਚ ਕੰਨੀਆ ਖੁਰਦ, ਗੁਰਨਾਮ ਸਿੰਘ ਸਰਪੰਚ ਕੋਟਲਾ ਸੂਰਜ ਮੱਲ, ਅਮਨਦੀਪ ਸੈਦਪੁਰੀ ਆਦਿ ਮੌਜੂਦ ਸਨ।