ਨਵਾਂ ਸਾਲ ਨਾਨਕਸ਼ਾਹੀ ਸਬੰਧੀ ਸਮਾਗਮ ਭਲਕੇ
ਨਵਾਂ ਸਾਲ ਨਾਨਕਸ਼ਾਹੀ ਤੇ ਚੇਤਰ ਦੀ ਸੰਗਰਾਂਦ ਦੇ ਸਮਾਗਮ ਭਲਕੇ
Publish Date: Thu, 12 Mar 2026 06:18 PM (IST)
Updated Date: Thu, 12 Mar 2026 06:21 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ’ਚ ਨਵਾਂ ਸਾਲ ‘ਨਾਨਕਸ਼ਾਹੀ ਸੰਮਤ 558' ਤੇ ਚੇਤਰ ਦੀ ਸੰਗਰਾਂਦ ਦੇ ਆਰੰਭ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ 14 ਮਾਰਚ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜਾਨਚੀ ਹਰਜਿੰਦਰ ਸਿੰਘ ਲਾਡਾ ਨੇ ਦੱਸਿਆ ਕਿ ਸੋਦਰੁ ਸ੍ਰੀ ਰਹਿਰਾਸ ਦੇ ਪਾਠ ਉਪਰੰਤ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਰਵਿੰਦਰ ਸਿੰਘ ‘ਬੰਬੇ ਵਾਲੇ’ ਹਜ਼ੂਰੀ ਰਾਗੀ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਦੇ ਜਥੇ ਕੀਰਤ ਦੀ ਹਾਜ਼ਰੀ ਭਰਨਗੇ। ਭਾਈ ਜਸਪਾਲ ਸਿੰਘ ਹੈਡ ਗ੍ਰੰਥੀ ਵੱਲੋਂ ਕਥਾ ਵਿਚਾਰਾਂ ਕੀਤੀਆਂ ਜਾਣਗੀਆਂ। ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਇਸ ਤੋਂ ਇਲਾਵਾ ਅੱਖਾਂ ਦਾ ਚੈਕ-ਅੱਪ, ਅਪਰੇਸ਼ਨ ਤੇ ਜਨਰਲ ਮੈਡੀਕਲ ਕੈਂਪ 29 ਮਾਰਚ ਨੂੰ ਸਵੇਰੇ 9 ਵਜੇ ਤੋਂ ਤੋਂ ਦੁਪਹਿਰ ਇਕ ਵਜੇ ਤੱਕ ਗੁਰਦੁਆਰਾ ਸਾਹਿਬ ਦੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ’ਚ ਲੱਗੇਗਾ।