- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦੇ ਕਰਮਚਾਰੀਆਂ ਦੀ ਹਾਜ਼ਰੀ ਹੁਣ ਲਗੇਗੀ ਫੇਸ ਰੈਕੋਗਨਾਈਜ਼ ਮ੍ਰਸ਼ੀਨ ਰਾਹੀਂ

-ਹਾਜ਼ਰੀ ਲਈ ਮੁਲਾਜ਼ਮਾਂ ਦੀਆਂ ਤਿੰਨ ਕੈਟੇਗਰੀਆਂ ਏਬੀਸੀ ਬਣਾਈਆਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਹੁਣ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹਾਜ਼ਰੀ ਫੇਸ ਰੈਕੋਗਨਾਈਜ਼ ਮਸ਼ੀਨਾਂ ਰਾਹੀਂ ਲਗੇਗੀ। ਇਸ ਤੋਂ ਪਹਿਲਾਂ ਪਟਿਆਲਾ ਤੇ ਅੰਮ੍ਰਿਤਸਰ ਨਗਰ ਨਿਗਮਾਂ ’ਚ ਉਕਤ ਹਾਜ਼ਰੀ ਸਿਸਟਮ ਲਾਗੂ ਹੋ ਚੁੱਕਾ ਹੈ ਤੇ ਹੁਣ ਜਲੰਧਰ ਦੀ ਵਾਰੀ ਆਈ ਹੈ। ਸੂਤਰਾਂ ਅਨੁਸਾਰ ਉਕਤ ਸਿਸਟਮ ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ ਤੇ ਨੈਸ਼ਨਲ ਇਨਫੋਮੈਟਿਕ ਸੈਂਟਰ ਨਾਮਵਰ ਕੰਪਨੀ ਵੱਲੋਂ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਉਕਤ ਹਾਜ਼ਰੀ ਲਈ ਨਿਗਮ ਕਰਮਚਾਰੀ ਨੂੰ ਆਪਣੇ ਮੋਬਾਈਲ ’ਤੇ ਵੀ ਹਾਜ਼ਰੀ ਲਾਉਣ ਦੀ ਸਹੂਲਤ ਹੋਵੇਗੀ ਤੇ ਉਸ ਨੂੰ ਉਕਤ ਸਾਫਟਵੇਅਰ ਆਪਣੇ ਮੋਬਾਈਲ ਨਾਲ ਅਟੈਚ ਕਰਨਾ ਹੋਵੇਗਾ ਤੇ ਉਸ ਦਾ ਆਧਾਰ ਕਾਰਡ ਵੀ ਲਿੰਕ ਕੀਤਾ ਜਾਵੇਗਾ। ਉਕਤ ਹਾਜ਼ਰੀ ਸਿਸਟਮ ਲਾਗੂ ਹੋਣ ਨਾਲ ਨਿਗਮ ਮੁਲਾਜ਼ਮਾਂ ਦੀ ਦਫ਼ਤਰ ਸਮੇਂ ਸਿਰ ਆਉਣ ਦੀ ਹਾਜ਼ਰੀ ਯਕੀਨੀ ਬਣਾਈ ਜਾਏਗੀ ਤੇ ਕੋਈ ਵੀ ਮੁਲਾਜ਼ਮ ਹੁਣ ਹਾਜ਼ਰੀ ਤੋਂ ਬਿਨਾਂ ਨਹੀ ਰਹੇਗਾ।
-3 ਕੈਟਾਗਿਰੀਆਂ
ਨਿਗਮ ਦੇ ਮੁਲਾਜ਼ਮਾਂ ਦੀ ਫੇਸ ਰੈਕੋਗਨਾਈਜ਼ ਮਸ਼ੀਨ ਰਾਹੀਂ ਹਾਜ਼ਰੀ ਲਾਉਣ ਵਾਲੇ ਮੁਲਾਜ਼ਮਾਂ ਦੀਆਂ 3 ਕੈਟਾਗਰੀਆਂ ਏ, ਬੀ ਤੇ ਸੀ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਗਜ਼ੇਟਿਡ, ਨਾਨ-ਗਜ਼ੇਟਿਡ ਤੇ ਤੀਜੀ ਸੇਵਾਦਾਰ ਸਟਾਫ ਦੀ ਹੋਵੇਗੀ। ਉਕਤ ਹਾਜ਼ਰੀ ਲਈ ਮੁਲਾਜ਼ਮ ਨੂੰ ਨਿਰਧਾਰਤ ਸਮੇਂ ’ਤੇ ਦਫਤਰ ਪੁੱਜਣਾ ਪਵੇਗਾ। ਇਸ ਮਸ਼ੀਨ ਰਾਹੀਂ ਕਰਮਚਾਰੀ ਦੇ ਦੇਰੀ ਨਾਲ ਆਉਣ ਦੀ ਜਾਣਕਾਰੀ ਸੰਬਧਿਤ ਕਰਮਚਾਰੀ ਦੀ ਬਰਾਂਚ ਦੇ ਇੰਚਾਰਜ ਤੇ ਉਸ ਗਜ਼ਟਿਡ ਅਧਿਕਾਰੀ ਨੂੰ ਮਿਲ ਸਕੇਗੀ।
-ਦੋ ਮਸ਼ੀਨਾਂ ਲਾੳਣ ਦਾ ਮਤਾ ਪਾਸ
ਨਗਰ ਨਿਗਮ ’ਚ ਫੇਸ ਰੈਕੋਗਨਾਈਜ਼ ਦੋ ਮਸ਼ੀਨਾਂ ਲਗਾਈਆਂ ਜਾਣਗੀਆਂ, ਜਿੱਥੇ ਨਗਰ ਨਿਗਮ ਦੇ 2845 ਕਰਮਚਾਰੀ ਆਪਣੀ ਹਾਜ਼ਰੀ ਨੂੰ ਯਕੀਨੀ ਬਣਾੳਣਗੇ। ਇਨ੍ਹਾਂ ਮਸ਼ੀਨਾਂ ’ਚ ਨਿਗਮ ਮੁਲਾਜ਼ਮਾਂ ਦਾ ਆਧਾਰ ਕਾਰਡ ਦਾ ਲਿੰਕ ਦਰਜ ਕੀਤਾ ਜਾਏਗਾ ਜਿਸ ਨਾਲ ਕਰਮਚਾਰੀ ਦੀ ਸਹੀ ਪਛਾਣ ਹੋਵੇਗੀ ਤੇ ਉਸ ਨੂੰ ਖ਼ੁਦ ਹੀ ਹਾਜ਼ਰੀ ਲਾਉਣੀ ਹੋਵੇਗੀ।
-ਬਾਇਓਮੀਟ੍ਰਿਕ ਹਾਜ਼ਰੀ ਲਈ ਮਸ਼ੀਨਾਂ ਵੀ ਲੱਗੀਆਂ ਸਨ
ਨਿਗਮ ’ਚ 2019 ਦੌਰਾਨ ਬਾਇਓਮੀਟ੍ਰਿਕ ਹਾਜ਼ਰੀ ਮਸ਼ੀਨਾਂ ਲਗਾਈਆਂ ਸਨ ਤੇ ਉਸ ਸਮੇਂ ਕੋਰੋਨਾ ਮਹਾਮਾਰੀ ਫੈਲ ਗਈ ਸੀ ਜਿਸ ਕਾਰਨ ਉਕਤ ਹਾਜ਼ਰੀ ਮਸ਼ੀਨਾਂ ਤਾਂ ਲੱਗੀਆਂ ਪਰ ਉਹ ਬੇਕਾਰ ਸਾਬਤ ਹੋਈਆਂ ਸਨ ਕਿਉਂਕਿ ਕੋਰੋਨਾ ਕਾਲ ਸਮੇਂ ਸਾਰੇ ਸਿਸਟਮ ਬੰਦ ਹੋ ਗਏ ਸਨ ਜਿਸ ਕਾਰਨ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਸਫਲ ਨਹੀਂ ਹੋ ਸਕਿਆ ਸੀ।
-ਕੇਂਦਰ ਸਰਕਾਰ ਦੀ ਪਰਪੋਜ਼ਲ ਆਈ ਹੈ
ਇਸ ਸਬੰਧੀ ਨਿਗਮ ਦੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਅਨੁਸਾਰ ਉਕਤ ਬਾਇਓ ਫੇਸ ਰੈਕੋਗਨਾਈਜ਼ ਹਾਜ਼ਰੀ ਸਿਸਟਮ ਲਾਗੂ ਕਰਨ ਦੀ ਕੇਂਦਰ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਪਰਪੋਜ਼ਲ ਆਈ ਸੀ ਜਿਸ ਨੂੰ ਸਥਾਨਕ ਸਰਕਾਰਾਂ ਵਿਭਾਗ ਨੇ ਜਲੰਧਰ ਨਿਗਮ ਨੂੰ ਭੇਜ ਦਿੱਤੀ ਹੈ ਤੇ ਹੁਣ ਉਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਪਰਪੋਜ਼ਲ ਦਾ ਜਵਾਬ ਵੀ ਨਿਗਮ ਤੋਂ ਮੰਗਿਆ ਹੈ, ਜੋ ਉਕਤ ਪਰਪੋਜ਼ਲ ਨੂੰ ਲਾਗੂ ਕਰਨ ਸਬੰਧੀ ਹੋਵੇਗਾ।
-ਦੇਰ ਨਾਲ ਆਉਣ ਵਾਲਿਆਂ ਨੂੰ ਹੋਵੇਗੀ ਮੁਸ਼ਕਲ
ਨਗਰ ਨਿਗਮ ਦਫ਼ਤਰ ’ਚ ਉਕਤ ਸਿਸਟਮ ਲਾਗੂ ਹੋਣ ਤੋਂ ਬਾਅਦ ਦਫਤਰ ਦੇਰ ਨਾਲ ਆਉਣ ਵਾਲੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਤੇ ਉਨ੍ਹਾਂ ਨੂੰ ਵੀ ਨਿਰਧਾਰਤ ਸਮੇ ’ਤੇ ਹਾਜ਼ਰੀ ਲਾਉਣ ਲਈ ਮਜਬੂਰ ਹੋਣਾ ਪਵੇਗਾ।