*ਗੁਰਬਾਣੀ ਦੀ ਗੂੰਜ ਵਿਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਭਰੀ ਹਾਜਰੀ *ਵਪਾਰਿਕ ਜਥੇਬੰਦੀਆਂ ਅਤੇ ਸੰਗਤਾਂ ਨੇ ਰੂਟ ’ਤੇ ਲਗਾਏ ਲੰਗਰ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਖਾਲਸਾ ਪ੍ਰਗਟ ਦਿਵਸ ਵਿਸਾਖੀ ਪੁਰਬ ਨੂੰ ਸਮਰਪਿਤ ਜਲੰਧਰ ਦੀਆਂ ਸਿੰਘ ਸਭਾਵਾਂ, ਧਾਰਮਿਕ ਵਪਾਰਿਕ ਰਾਜਨੀਤਿਕ ਜਥੇਬੰਦੀਆਂ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਲੋਂ ਸਜਾਏ ਗਏ ਅੰਮ੍ਰਿਤ ਵੇਲਾ ਨਗਰ ਕੀਰਤਨ ਦਾ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿਛੇ ਪੈਦਲ ਚੱਲ ਕੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਲਕੇ ਆਪਣਾ ਜੀਵਨ ਸਫਲਾ ਕੀਤਾ। ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ, ਪੰਜਾਂ ਪਿਆਰਿਆਂ ਦੀ ਅਗਵਾਈ ਤੇ ਨਗਾਰੇ ਦੀ ਗੂੰਜ ਵਿਚ ਅਮਿ੍ੰਤ ਵੇਲੇ ਆਰੰਭ ਹੋਏ ਅੰਮ੍ਰਿਤ ਵੇਲਾ ਨਗਰ ਕੀਰਤਨ ਵਿਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਲਾਹਾ ਲਿਆ। ਇਸ ਵਿਲੱਖਣ ਅੰਮ੍ਰਿਤ ਵੇਲਾ ਨਗਰ ਕੀਰਤਨ ਦੀ ਪਾਲਕੀ ਸਾਹਿਬ ’ਚ ਭਾਈ ਕੁਲਵਿੰਦਰ ਸਿੰਘ ਖਰੜ ਵਾਲਿਆਂ ਨੇ ‘ਆਸਾ ਜੀ ਦੀ ਵਾਰ’ ਦੇ ਕੀਰਤਨ ਨਾਲ ਆਰੰਭਤਾ ਕੀਤੀ ਤੇ ਸਮਾਪਤੀ ਤੱਕ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਜੋੜਿਆ। ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਭਾਈ ਪਰਮਜੀਤ ਸਿੰਘ ਹੈਡ ਗ੍ਰੰਥੀ ਗੁਰਦਵਾਰਾ ਸਾਹਿਬ ਮਾਡਲ ਟਾਊਨ ਨੇ ਨਿਭਾਈ। ਸੰਗਤੀ ਰੂਪ ’ਚ ਅਮ੍ਰਿੰਤ ਵੇਲੇ ਸਜੇ ਅੰਮ੍ਰਿਤ ਵੇਲਾ ਨਗਰ ਕੀਰਤਨ ਨਾਲ ਪ੍ਰਬੰਧਕ ਨਗਰ ਕੀਰਤਨ ਦਾ ਸਹੀ ਅਰਥ ਸਮਝਾਉਣ ਦੀ ਕੋਸ਼ਿਸ਼ ਵਿਚ ਕਾਮਯਾਬ ਹੁੰਦੇ ਕਾਫੀ ਉਤਸ਼ਾਹਿਤ ਸਨ। ਰਸਤੇ ’ਚ ਸੰਗਤਾਂ ਦੀ ਆਓ ਭਗਤ ਲਈ ਵੱਖ-ਵੱਖ ਪਦਾਰਥਾਂ ਦੇ ਅਣਗਿਣਤ ਲੰਗਰ ਸੇਵਾ ਕਰਣ ਵਾਲੀਆਂ ਜਥੇਬੰਦੀਆਂ ਵਲੋਂ ਲਗਾਏ ਗਏ। ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸਮੂਹ ਸੰਗਤਾਂ ਸੇਵਾ ਨਿਭਾਉਣ ਵਾਲੇ ਪਰਿਵਾਰਾਂ, ਸੰਸਥਾਵਾਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਅੰਮ੍ਰਿਤ ਵੇਲਾ ਨਗਰ ਕੀਰਤਨ ਇਕ ਮਿਸਾਲ ਪੇਸ਼ ਕਰ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਰਜਿੰਦਰ ਬੇਰੀ ਜ਼ਿਲ੍ਹਾ ਪ੍ਰਧਾਨ ਜਲੰਧਰ ਕਾਂਗਰਸ, ਜਥੇਦਾਰ ਜਗਜੀਤ ਸਿੰਘ ਗਾਬਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਹੇਜਾ, ਦਵਿੰਦਰ ਸਿੰਘ ਰਿਆਤ, ਜਸਵਿੰਦਰ ਸਿੰਘ ਡੋਲਫਿਨ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਜਸਕੀਰਤ ਸਿੰਘ ਜੱਸੀ,ਰਾਜਬੀਰ ਸਿੰਘ ਚੀਮਾ, ਹਰਸ਼ਰਨ ਸਿੰਘ ਚੀਮਾ, ਜੋਗਾ ਸਿੰਘ, ਵਿਨੋਦ ਕੌਲ, ਮੋਹਿੰਦਰਪਾਲ ਸਿੰਘ, ਅਮਰਜੀਤ ਸਿੰਘ, ਵਿੱਕੀ ਸਿੰਘ ਖਾਲਸਾ, ਅੰਮ੍ਰਿਤਬੀਰ ਸਿੰਘ, ਦਵਿੰਦਰ ਸਿੰਘ ਬੜਿੰਗ, ਗੁਰਿੰਦਰ ਸਿੰਘ ਮਝੈਲ, ਜਤਿੰਦਰ ਪਾਲ ਸਿੰਘ ਮਝੈਲ,ਗੁਰਜੀਤ ਸਿੰਘ ਟੱਕਰ, ਤੇਜਬੀਰ ਸਿੰਘ ਬਾਂਸਲ, ਸੁਖਵਿੰਦਰ ਸਿੰਘ ਮੱਕੜ, ਚਰਨਜੀਤ ਸਿੰਘ ਮਿੰਟਾ, ਦਿਲਬਾਗ ਸਿੰਘ ਰਿੰਕੂ, ਨਵਦੀਪ ਸਿੰਘ ਗੁਲਾਟੀ, ਕਮਲਪ੍ਰੀਤ ਸਿੰਘ ਓਬਰਾਏ, ਰਮਨ ਮੋਂਗਾ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ, ਗੁਰਪ੍ਰੀਤ ਸਿੰਘ, ਬਾਵਾ ਗਾਬਾ, ਨਿਤਿਸ਼ ਮਹਿਤਾ, ਇਸ਼ੂ ਕਾਲੜਾ, ਗਗਨ ਰੇਨੂੰ, ਹਰਮਨ ਅਸੀਜਾ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਪਰਮਿੰਦਰ ਸਿੰਘ, ਜਸਦੀਪ ਭਸੀਨ, ਪ੍ਰਭਗੁਣ ਸਿੰਘ, ਅਰਸ਼ਦੀਪ ਸਿੰਘ, ਹਰਮਨ ਮੱਕੜ, ਭਵਜੋਤ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਦੀਮੰਤਜੀਤ ਸਿੰਘ, ਗਗਨ ਸਿੰਘ, ਜਸਬੀਰ ਸਿੰਘ, ਜਹਿਜੋਤ ਸਿੰਘ ਤੇ ਸ਼ਾਮਲ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਮਿਲਾਪ ਚੌਕ ’ਚ ਜ਼ਿਲ੍ਹਾ ਅਕਾਲੀ ਜਥਾ ਜਲੰਧਰ ਸ਼ਹਿਰੀ ਨੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸੈਂਟਰਲ ਇੰਚਾਰਜ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ ਗਿਆ। ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ, ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਜ਼ਿਲ੍ਹਾ ਅਕਾਲੀ ਦਲ, ਐਡਵੋਕੇਟ ਵਿਨੋਦ ਕੁਮਾਰ ਕੌਲ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਰਾਜਬੀਰ ਸਿੰਘ ਸ਼ੰਟੀ, ਚਰਨਜੀਤ ਸਿੰਘ ਮਿੰਟਾ, ਮਨਬੀਰ ਸਿੰਘ ਅਕਾਲੀ, ਦਲਵਿੰਦਰ ਸਿੰਘ ਬੜਿੰਗ, ਹਰਦੀਪ ਸਿੰਘ ਸਿੱਧੂ, ਜਸਵੀਰ ਸਿੰਘ ਵਾਲੀਆ, ਪਵਿੰਦਰ ਸਿੰਘ ਠੁਕਰਾਲ, ਜਸਬੀਰ ਸਿੰਘ ਲਾਡੀ, ਗੁਰਜੀਤ ਸਿੰਘ ਪੋਪਲੀ, ਸ਼ਮਸ਼ੇਰ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਸਚਦੇਵਾ, ਬਲਵਿੰਦਰ ਸਿੰਘ ਜੱਬਲ, ਗੁਰਬਿੰਦਰ ਸਿੰਘ ਜੱਜ, ਗੁਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ ਕਾਲਾ, ਜਸਵਿੰਦਰ ਸਿੰਘ ਬੰਟੀ, ਅਵਤਾਰ ਸਿੰਘ ਸੈਂਹਬੀ, ਪ੍ਰਮਜੀਤ ਸਿੰਘ ਰੰਧਾਵਾ, ਉਂਕਾਰ ਸਿੰਘ ਰੰਧਾਵਾ, ਸਿਮਰਨ ਭਾਟੀਆ, ਗੁਰਪ੍ਰੀਤ ਸਿੰਘ ਸਚਦੇਵਾ, ਜਗਦੇਵ ਸਿੰਘ ਜੰਗੀ, ਪਰਮਪ੍ਰੀਤ ਸਿੰਘ ਗੁੰਬਰ, ਸੁਖਵਿੰਦਰ ਸਿੰਘ ਮੱਕੜ, ਅਮਰਜੀਤ ਸਿੰਘ ਬਸਰਾ, ਕੁਲਬੀਰ ਸਿੰਘ ਪੱਪੂ, ਜਗਜੀਤ ਸਿੰਘ ਬੀਡੀਉ, ਗੌਰਵ ਭਗਤ, ਰਜੇਸ਼ ਭਗਤ, ਅਮਿਤ ਕੁਮਾਰ, ਗੁਰਬਖਸ਼ ਸਿੰਘ, ਮਨਬੀਰ ਸਿੰਘ ਖ਼ਾਲਸਾ, ਵਜ਼ੀਰ ਸਿੰਘ, ਰਾਜਪ੍ਰੀਤ ਸਿੰਘ ਸੋਢੀ, ਕਮਲ, ਪਵਨ ਕੁਮਾਰ, ਰਾਜ ਕੁਮਾਰ ਭਗਤ, ਭਵਨੇਸ ਰੱਤੂ, ਮੋਨੂੰ ਕੁਮਾਰ, ਮਨੀ ਕੁਮਾਰ, ਬੌਬੀ ਭਗਤ, ਹਨੀ ਕੁਮਾਰ, ਪ੍ਰਦੀਪ ਸਿੰਘ ਵਿੱਕੀ, ਮਨਜੀਤ ਸਿੰਘ ਵਿਰਦੀ ਆਦਿ ਹਾਜ਼ਰ ਸਨ।