ਨਿਗਮ ਯੂਨੀਅਨਾਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਨੇ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
Publish Date: Fri, 10 Apr 2026 07:50 PM (IST)
Updated Date: Fri, 10 Apr 2026 07:53 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਨੇ ਨਿਗਮ ਕਮਿਸ਼ਨਰ ਦੇ ਨਾਂ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜਿਹੜੀ 1196 ਮੁਲਾਜ਼ਮਾਂ ਦੀ ਭਰਤੀ ਹੋਣ ਜਾ ਰਹੀ ਹੈ, ਉਸ ਲਈ ਜੇ ਰੋਸਟਰ ਸਿਸਟਮ ਖਤਮ ਨਾ ਕੀਤਾ ਤਾਂ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਕਮਿਸ਼ਨਰ ਦੇ ਛੁੱਟੀ ਦੇ ਹੋਣ ਕਾਰਨ ਇਹ ਮੰਗ ਪੱਤਰ ਮੇਅਰ ਵਨੀਤ ਧੀਰ ਨੂੰ ਦਿੱਤਾ ਗਿਆ। ਇਸ ਸਬੰਧੀ ਯੂਨੀਅਨ ਆਗੂ ਬੰਟੂ ਸੱਭਰਵਾਲ ਵੱਲੋਂ ਕਮਿਸ਼ਨਰ ਦੇ ਨਾਮ ਮੰਗ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜਿਹੜੇ 1196 ਮੁਲਾਜ਼ਮਾਂ ਦੀ ਭਰਤੀ ਹੋਣ ਜਾ ਰਹੀ ਹੈ ਉਹ ਜਲੰਧਰ ਤੋਂ ਹੀ ਕੀਤੀ ਜਾਵੇ ਤੇ ੳਸ ’ਚ ਵਾਲਮੀਕਿ ਸਮਾਜ ਭਰਤੀ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਜੇ ਕਿਸੇ ਹੋਰ ਸਮਾਜ ਦੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਕਮਿਸ਼ਨਰ ਛੁੱਟੀ ’ਤੇ ਹੋਣ ਕਾਰਨ ਉਹ ਸੋਮਵਾਰ ਕਮਿਸ਼ਨਰ ਨੂੰ ਵੀ ਮਿਲਣਗੇ।