ਬਾਬਾ ਸੈਣ ਭਗਤ ਜੀ ਚੌਕ ਲਈ 12.30 ਲੱਖ ਦਾ ਬਜਟ ਪਾਸ
ਬਾਬਾ ਸੈਣ ਭਗਤ ਜੀ ਚੌਂਕ ਲਈ ਨਗਰ ਕੌਂਸਲ ਵੱਲੋਂ 12.30 ਲੱਖ ਰੁਪਏ ਦਾ ਬਜਟ ਪਾਸ
Publish Date: Thu, 19 Mar 2026 06:32 PM (IST)
Updated Date: Thu, 19 Mar 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਨਗਰ ਕੌਂਸਲ ਵੱਲੋਂ ਸ਼੍ਰੋਮਣੀ ਬਾਬਾ ਧੰਨ-ਧੰਨ ਬਾਬਾ ਸੈਣ ਭਗਤ ਜੀ ਦੇ ਨਾਮ ’ਤੇ ਨੂਰਮਹਿਲ ਬੱਸ ਅੱਡਾ ਫਿਲੌਰ ਵਿਖੇ ਚੌਕ ਬਣਾਉਣ ਲਈ 12.30 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਇਸ ਫੈਸਲੇ ਨਾਲ ਸੈਣੀ ਸਮਾਜ ’ਚ ਖੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਦਫਤਰ ’ਚ ਸੈਣੀ ਸਮਾਜ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਣ, ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਫੌਜੀ (ਦੇਹਰਾ ਬਾਬਾ ਸੈਣੀ ਭਗਤ ਪ੍ਰਤਾਪਪੁਰਾ), ਚਰਨਜੀਤ ਸਿੰਘ ਲਾਡੀ (ਮੈਂਬਰ), ਮਾਸਟਰ ਜਸਵਿੰਦਰ ਸਿੰਘ (ਖਜ਼ਾਨਚੀ) ਸਮੇਤ ਹੋਰ ਆਗੂਆਂ ਨੇ ਪ੍ਰਧਾਨ ਮਹਿੰਦਰਪਾਲ ਤੇ ਈਓ ਸੁਨੀਲ ਕੁਮਾਰ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬਾਬਾ ਸੈਣ ਭਗਤ ਜੀ ਦੇ ਨਾਂ ’ਤੇ ਚੌਕ ਬਣਾਉਣ ਲਈ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਰਬ ਸੰਮਤੀ ਨਾਲ ਮਨਜ਼ੂਰ ਕਰਦੇ ਹੋਏ ਨਗਰ ਕੌਂਸਲ ਵੱਲੋਂ 12.30 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਚੌਕ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਸੈਣੀ ਸਮਾਜ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਣ ਤੇ ਪ੍ਰਬੰਧਕ ਕਮੇਟੀ ਪ੍ਰਤਾਪਪੁਰਾ-ਫਿਲੌਰ ਦੇ ਮੈਂਬਰਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ, ਈਓ ਸੁਨੀਲ ਕੁਮਾਰ ਤੇ ਕੌਂਸਲਰਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਜੇਸ਼ ਕੁਮਾਰ ਰੋਕਸੀ (ਲਖਣਪਾਲ), ਯਸਪਾਲ ਗਿੰਡਾ, ਪਰਮਜੀਤ ਭਾਰਤੀ, ਲਖਵਿੰਦਰ ਲੱਖੂ, ਸੁਰਿੰਦਰ ਡਾਬਰ, ਸ਼ੰਕਰ ਸੰਧੂ, ਰਕੇਸ਼ ਕਾਲੀਆ, ਰਾਜਕੁਮਾਰ ਸੰਧੂ, ਸੋਨੂ ਪੰਮਾ, ਮੁਕੇਸ਼ ਗਾਬਾ, ਹਰਭਜਨ ਸਿੰਘ ਲੱਕੀ, ਮਨੀਸ਼ ਕੁਮਾਰ ਮੁੰਨਾ, ਸਿਵੇ ਨੰਦਾ, ਮਨਦੀਪ ਕੁਮਾਰ, ਵਰੁਣ ਲਖਣਪਾਲ ਆਦਿ ਹਾਜ਼ਰ ਸਨ।