ਨਗਰ ਨਿਗਮ ਨੇ ਲਾਹੇ ਬੈਨਰ ਤੇ ਹੋਰਡਿੰਗ ਬੋਰਡ
ਨਗਰ ਨਿਗਮ ਵਲੋਂ ਸ਼ਹਿਰ ’ਚ ਲਗੇ ਬੈਨਰ ਤੇ ਹੋਡਿੰਗ ਉਤਾਰੇ ਗਏ
Publish Date: Wed, 18 Feb 2026 07:58 PM (IST)
Updated Date: Wed, 18 Feb 2026 08:00 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਤਹਿ-ਬਾਜ਼ਾਰੀ ਬਰਾਂਚ ਵੱਲੋਂ ਸ਼ਹਿਰ ’ਚ ਲੱਗੇ ਨਾਜਾਇਜ਼ ਬੈਨਰਾਂ ਤੇ ਹੋਡਿੰਗ ਉਤਾਰਨ ਦੀ ਮੁਹਿੰਮ ਜਾਰੀ ਹੈ ਤੇ ਬੁੱਧਵਾਰ ਨੂੰ ਵੀ ਮਾਡਲ ਟਾਊਨ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਲੱਗੇ ਬੈਨਰ ਤੇ ਹੋਡਿੰਗ ਉਤਾਰੇ ਗਏ। ਇਸ ਸਬੰਧੀ ਤਹਿ-ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਅਨੁਸਾਰ ਸ਼ਹਿਰ ’ਚ ਲੱਗੇ ਨਜਾਇਜ਼ ਬੈਨਰ ਤੇ ਹੋਡਿੰਗ ਉਤਾਰਨ ਲਈ ਤਹਿ ਬਾਜ਼ਾਰੀ ਸਟਾਫ ਦਿਨ ਰਾਤ ਕੰਮ ਕਰ ਰਿਹਾ ਹੈ ਤੇ ਆਉਂਦੇ ਦਿਨਾਂ ’ਚ ਇਹ ਕਾਰਵਾਈ ਇੰਝ ਹੀ ਜਾਰੀ ਰਹੇਗੀ। ਬੋਰਡ ਲਾਉਣ ਵਾਲਿਆਂ ਤੇ ਇਸ਼ਤਿਹਾਰੀ ਏਜੰਸੀਆਂ ਕੋਲੋਂ ਜੁਰਮਾਨਾ ਵਸੂਲਿਆ ਜਾਏਗਾ।