ਨਗਰ ਨਿਗਮ ਨੇ ਵਾਟਰ ਸਪਲਾਈ ਦੇ 6 ਕੁਨੈਕਸ਼ਨ ਕੱਟੇ
ਵਾਟਰ ਸਪਲਾਈ ਬਰਾਂਚ ਨੇ ਡਿਫਾਲਟਰਾਂ ਦੇ 6 ਕੁਨੈਕਸ਼ਨ ਕੱਟੇ ਤੇ 2 ਲੱਖ ਰੁਪਏ ਤੋਂ ਵੱਧ ਦੀ ਕੀਤੀ ਵਸੂਲੀ
Publish Date: Wed, 25 Feb 2026 06:59 PM (IST)
Updated Date: Wed, 25 Feb 2026 07:01 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਨੇ ਵਾਟਰ ਸਪਲਾਈ ਦੇ 6 ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਤੇ 2,03961 ਰੁਪਏ ਦੀ ਵਸੂਲੀ ਕੀਤੀ। ਇਹ ਵਸੂਲੀ ਉਡਨ ਦਸਤੇ ਅਸਟੇਟ ਅਫਸਰ ਕਮ ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਦੀ ਅਗਵਾਈ ’ਚ ਗਈ ਟੀਮ ਨੇ ਕੀਤੀ। ਇਹ ਕਾਰਵਾਈ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਗਈ। ਇਸ ਦੌਰਾਨ ਅਸ਼ਵਨੀ ਗਿੱਲ ਨੇ ਦੱਸਿਆ ਕਿ ਜਿਹੜੇ 6 ਡਿਫਾਲਟਰਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਗਏ ਉਨ੍ਹਾਂ ’ਚ ਇਕ ਆਦਰਸ਼ ਨਗਰ ਦੀ ਐੱਚਡੀਐੱਸਸੀ ਬੈਂਕ ਦਾ ਤੇ 5 ਬਸਤੀ ਬਾਵਾ ਖੇਲ ਦੇ ਸ਼ਾਮਲ ਹਨ। ਨਾਲ ਹੀ ਜਿਨ੍ਹਾਂ ਪ੍ਰਾਪਰਟੀਆਂ ਦੇ ਮਾਲਕਾਂ ਨੇ ਬਕਾਇਆ ਪਾਣੀ ਦੇ ਬਿਲ ਜਮਾਂ ਨਹੀਂ ਕਰਾਏ ਉਨ੍ਹਾਂ ਦੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਕੱਟੇ ਗਏ। ਟੀਮ ’ਚ ਇੰਸਪੈਕਟਰ ਹਰਜੀਤ ਬੌਬੀ ਤੇ ਬਿੱਲ ਡਿਸਟ੍ਰੀਬਿਊਟਰ ਰਾਜਦੀਪ ਆਦਿ ਸ਼ਾਮਲ ਸਨ। ਇਸ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੇ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਤਾਂ ਜੋ ਅਜਿਹੀ ਕਾਰਵਾਈ ਤੋਂ ਬਚਿਆ ਜਾ ਸਕੇ।