ਨਿਗਮ ਠੇਕੇਦਾਰ ਨੂੰ ਠੋਕਿਆ 2 ਲੱਖ ਦਾ ਜੁਰਮਾਨਾ
ਗਲਤ ਥਾਂ ਤੇ ਮਲਬਾ ਸੁੱਟਣ ਤੇ ਨਿਗਮ ਠੇਕੇਦਾਰ ਨੂੰ 2 ਲੱਖ ਦਾ ਜੁੁਰਮਾਨਾ - ਮੇਅਰ
Publish Date: Tue, 10 Mar 2026 08:21 PM (IST)
Updated Date: Tue, 10 Mar 2026 09:06 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮੇਅਰ ਨੇ ਨਗਰ ਨਿਗਮ ਦੇ ਇਕ ਠੇਕੇਦਾਰ ਨੂੰ ਗਲਤ ਥਾਂ ’ਤੇ ਮਲਬਾ ਸੁੱਟਣ ਦੇ ਦੋਸ਼ ’ਚ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਮੇਅਰ ਵਨੀਤ ਧੀਰ ਅਨੁਸਾਰ ਇਕ ਠੇਕੇਦਾਰ ਵੱਲੋਂ ਮਲਬੇ ਦੀ ਭਰੀ ਟਰਾਲੀ ਵਰਿਆਣਾ ਡੰਪ ’ਤੇ ਸੁੱਟਣ ਦੀ ਬਜਾਏ ਕਿਸੇ ਹੋਰ ਥਾਂ ’ਤੇ ਸੁੱਟੇ ਜਾਣ ਤੇ ਉਸ ਦੀ ਫੋਟੋ ਸਮੇਤ ਸ਼ਿਕਾਇਤ ਆਉਣ ’ਤੇ ਉਕਤ ਠੇਕੇਦਾਰ ਨੂੰ 2 ਲੱਖ ਦਾ ਜੁਰਮਾਨਾ ਕੀਤਾ ਤੇ ਉਸ ਖਿਲਾਫ ਅਗਲੀ ਕਾਰਵਾਈ ਕਰਨ ਲਈ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ।