- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੁੱਖ ਮੰਤਰੀ, ਸਥਾਨਕ ਸਰਕਾਰਾਂ

-ਮੁੱਖ ਮੰਤਰੀ, ਸਥਾਨਕ ਸਰਕਾਰਾਂ ਮੰਤਰੀ ਤੇ ਸੀਨੀਅਰ ਅਧਿਕਾਰੀ ਕਰ ਸਕਦੇ ਹਨ ਮੁਆਇਨਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲੋਕਾਂ ਤਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਵੇਰੇ 7 ਤੋਂ 8 ਵਜੇ ਤਕ ਜ਼ੋਨਲ ਦਫਤਰਾਂ ਦੇ ਆਪੋ-ਆਪਣੇ ਇਲਾਕਿਆਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ਦੇ ਆਧਾਰ ’ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅਧਿਕਾਰੀਆਂ ਦੀ ਡਿਊਟੀ ਲਿਸਟ ਜਾਰੀ ਕੀਤੀ ਹੈ। ਸਰਕਾਰ ਵੱਲੋਂ ਬੀਤੀ 5 ਜੂਨ ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ ਅਧਿਕਾਰੀ ਸਵੇਰੇ ਰੋਜ਼ 7 ਤੋਂ 8 ਵਜੇ ਤਕ ਇਕ ਘੰਟਾ ਆਪੋ-ਆਪਣੇ ਇਲਾਕਿਆਂ ਦੀ ਸਫ਼ਾਈ, ਸਟਰੀਟ ਲਾਈਟ, ਬੰਦ ਸੀਵਰੇਜ ਦੀ ਸਮੱਸਿਆ, ਸੜਕਾਂ ਦੀ ਮੁਰੰਮਤ ਲਈ ਪੈਚ ਵਰਕ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਆਦਿ ਦੀ ਚੈਕਿੰਗ ਕਰਨਗੇ ਤੇ ਜਿਥੇ ਵੀ ਕਿਤੇ ਕੋਈ ਲੋਕ ਸ਼ਿਕਾਇਤ ਹੋਵੇਗੀ ਉਸ ਨੂੰ ਤੁਰੰਤ ਦੂਰ ਕਰਨ ਨੂੰ ਯਕੀਨੀ ਬਣਾਉਣਗੇ। ਇਸ ਸਬੰਧੀ ਨਿਗਮ ਕਮਿਸ਼ਨਰ ਵੱਲੋਂ ਅਧਿਕਾਰੀਆਂ ਦੀ ਡਿਊਟੀ ਲਾ ਕੇ ਜਿਹੜੀ ਸੂਚੀ ਜਾਰੀ ਕੀਤੀ ਹੈ, ਉਸ ’ਚ ਨਿਗਮ ਦੇ ਪੀਸੀਐੱਸ ਅਧਿਕਾਰੀਆਂ ਤੋਂ ਲੈ ਕੇ ਐਕਸੀਅਨ ਤਕ ਦੇ ਨਾਂ ਸ਼ਾਮਲ ਹਨ। ਨਿਗਮ ਕਮਿਸ਼ਨਰ ਨੇ ਸਰਕਾਰੀ ਹੁਕਮ ਆਉਣ ਤੋਂ ਬਾਅਦ ਜਿਹੜੀ ਡਿਊਟੀ ਲਿਸਟ ਜਾਰੀ ਕੀਤੀ ਹੈ, ਉਹ ਇਸ ਤਰ੍ਹਾਂ ਹੈ :
-ਨਗਰ ਨਿਗਮ ਦੇ ਜ਼ੋਨਾਂ ਅਨੁਸਾਰ ਲਗੀ ਡਿਊਟੀ
ਜ਼ੋਨ 6 ਮਾਡਲ ਟਾਊਨ’ਚ ਸੰਯੁਕਤ ਕਮਿ਼ਸ਼ਨਰ ਡਾ: ਮਨਦੀਪ ਕੌਰ ਫੋਨ ਨੰਬਰ 78892=17386
ਜ਼ੋਨ 5 ਕੰਪਨੀ ਬਾਗ ’ਚ ਡਾ: ਸੁਮਨਦੀਪ ਕੌਰ ਸੰਯੁਕਤ ਕਮਿਸ਼ਨਰ ਫੋਨ ਨੰਬਰ 75290=12220
ਜ਼ੋਨ 3 ਏ ਮਿੰਨੀ ਲਾਲ ਰਤਨ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਫੋਨ ਨੰਬਰ 96468 90200
ਜ਼ੋਨ 2 ਅਤੇ 2 ਏ ਦਾਦਾ ਕਲੋਨੀ ਚ ਸਹਾਇਕ ਕਮਿਗਸ਼ਨਰ ਵਿਕਰਾਂਤ ਵਰਮਾ ਫੋਨ ਨੰਬਰ 93912 00001
ਜ਼ੋਨ 4 ਅਤੇ 4 ਏ ਬਬਰੀਕ ਚੌਂਕ ਨਿਗਰਾਨ ਇੰਜੀਨੀਅਰ ਰਜਨੀਸ਼ ਡੋਗਰਾ 98720 12644
ਜ਼ੋਨ 9 ਰਾਮਾ ਮੰਡੀ ਨਿਗਰਾਨ ਇੰਜੀਨੀਅਰ ਰਾਹੁਲ ਧਵਨ ਫੋਨ 98720 76380
ਜ਼ੋਨ 1 ਸ਼ੀਤਲਾ ਮੰਦਿਰ ਨਿਗਰਾਨ ਇੰਜੀਨੀਅਰ ਜਸਪਾਲ ਫੋਨ 94175 49549
ਜ਼ੋਨ 7 ਇੰਡਸਟ੍ਰੀਅਲ ਅਸਟੇਟ ਨਿਗਰਾਨ ਇੰਜੀਨੀਅਰ ਮਨਜੀਤ ਇੰਦਰ ਸਿੰਘ ਜੋਹਲਫੋਨ 84277 76251
ਜ਼ੋਨ 6 ਏ \ ਨਵੇਂ ਸ਼ਾਮਿਲ ਕੀਤੇ 11 ਪਿੰਡ \ ਰਾਮ ਪਾਲ ਕਾਰਜਕਾਰੀ ਇੰਜੀਨੀਅਰ 98149 16245
ਜ਼ੋਨ 8 ਲੈਦਰ ਕੰਪਲੈਕਸ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ ਫੋਨ 98882 01787
ਜ਼ੋਨ 3 ਪ੍ਰਤਾਪ ਬਾਗ ਕਾਰਜਕਾਰੀ ਇੰਜੀਨੀਅਰ ਰਣਵੀਰ ਸਿੰਘ 97800 39477 ਆਦਿ ਇੰਜੀਨੀਅਰ ਸਵੇਰੇ ਆਪੋ-ਆਪਣੇ ਜ਼ੋਨਾਂ ਦੀ ਚੈਕਿੰਗ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਇਲਾਕੇ ’ਚ ਸਫਾਈ ਹੋ ਰਹੀ ਹੈ, ਸੜਕ ਤੇ ਕੂੜੇ ਦੇ ਢੇਰ, ਹਾਰਟੀਕਲਚਰ ਵੇਸਟ, ਮਿੱਟੀ ਜਾਂ ਮਲਬਾ ਤਾਂ ਨਹੀਂ ਪਿਆ ਹੈ, ਜੇ ਪਿਆ ਹੈ ਤਾਂ ਉਸ ਨੂੰ ਉਥੋਂ ਹਟਾਉਣਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਸੜਕ ਤੇ ਪਏ ਟੋਏ, ਸੀਵਰੇਜ ਦੇ ਟੁੱਟੇ ਢੱਕਣ, ਪਾਣੀ ਦੀ ਲੀਕੇਜ, ਤੇ ਸਟਰੀਟ ਲਾਈਟ ਤੇ ਟ੍ਰੈਫਿਕ ਲਾਈਟ ਦੀ ਚੈਕਿੰਗ ਕਰਨਗੇ। ਇਸ ਦੌਰਾਨ ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦਾ ਨਿਤਾਰਾ ਕਰਵਾਉਣਗੇ।
ਇਸ ਦੌਰਾਨ ਸਹਾਇਕ ਸਿਹਤ ਅਫਸਰ= 1 ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਅਧੀਨ ਆਉਂਦੇ ਸੀਐਸਓ, ਚੀਫ ਸੈਨੇਟਰੀ ਇੰਸਪੈਕਟਰ, ਸਾਰੇ ਸੈਨੇਟਰੀ ਇੰਸਪੈਕਟਰ, ਸਾਰੇ ਸੈਨੇਟਰੀ ਸੁਪਰਵਾਈਜ਼ਰ ਅਤੇ ਸਫਾਈ ਸੇਵਕਾਂ ਦੀ ਫੀਲਡ ’ਚ ਹਾਜ਼ਰੀ ਨੂੰ ਯਕੀਨੀ ਬਣਾਉਣਗੇ।
ਇਸ ਤੋਂ ਇਲਾਵਾ ਮੇਨ ਸੜਕਾਂ ਵਾਲੇ ਸੈਕੰਡਰੀ ਕੁਲੈਕਸ਼ਨ ਪੁਆਇੰਟ ਸਵੇਰੇ ਸਾਢੇ 9 ਵਜੇ ਤੋਂ ਪਹਿਲਾਂ ਤੇ ਬਾਕੀ ਦੇ ਸੈਕੰਡਰੀ ਕੁਲੈਕਸ਼ਨ ਪੁਆਇੰਟ ਦੁਪਹਿਰੇ 12 ਵਜੇ ਤੋਂ ਪਹਿਲਾਂ ਸਾਫ ਹੋਣਾ ਯਕੀਨੀ ਬਣਾਉਣਗੇ। ਇਸ ਦੌਰਾਨ ਕਿਸੇ ਵੀ ਸਫ਼ਾਈ ਸੇਵਕ ਜਾਂ ਅਧਿਕਾਰੀ ਦਾ ਮੋਬਾਈਲ ਬੰਦ ਨਹੀਂ ਹੋਣਾ ਚਾਹੀਦਾ। ਸਰਕਾਰ ਵੱਲੋਂ ਜਾਰੀ ਹੁਕਮ ਤੁਰੰਤ ਲਾਗੂ ਹੋ ਗਏ ਹਨ। ਜੇ ਕੋਈ ਅਧਿਕਾਰੀ ਜਾਂ ਕਰਮਚਾਰੀ ਡਿਊਟੀ ਦੌਰਾਨ ਕੁਤਾਹੀ ਕਰਦਾ ਹੈ ਤਾਂ ਉਹ ਖੁਦ ਹੀ ਇਸ ਲਈ ਜ਼ਿੰਮੇਦਾਰ ਹੋਵੇਗਾ।