ਐੱਮਐੱਸਐੱਮਈ ਉਦਯੋਗ ਦਾ ਹੋਵੇਗਾ ਵਿਕਾਸ, ਰੁਜ਼ਗਾਰ ਦੇ ਸਾਧਨ ਵਧਣਗੇ, ਵਿਸ਼ਵ ਪੱਧਰ ’ਤੇ ਮੁਕਾਬਲੇ ਦਾ ਮੌਕਾ ਮਿਲੇਗਾ
ਐੱਮਐੱਸਐੱਮਈ ਉਦਯੋਗ ਦਾ ਹੋਵੇਗਾ ਵਿਕਾਸ, ਰੋਜ਼ਗਾਰ ਦੇ ਸਾਧਨ ਵਧਣਗੇ, ਵਿਸ਼ਵ ਪੱਧਰ ’ਤੇ ਮੁਕਾਬਲੇ ਦਾ ਮੌਕਾ ਮਿਲੇਗਾ
Publish Date: Sun, 01 Feb 2026 08:13 PM (IST)
Updated Date: Mon, 02 Feb 2026 04:14 AM (IST)

---------------ਬਜਟ------------- ----------ਤਸਵੀਰਾਂ ਹਿੰਦੀ ਚੋਂ --------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਵਿੱਤ ਮੰਤਰੀ ਨੇ ਬਜਟ ’ਚ ਐੱਮਐੱਸਐੱਮਈ ਉਦਯੋਗ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਨਾਲ ਐੱਮਐੱਸਐੱਮਈ ਉਦਯੋਗ ਨੂੰ ਮਦਦ ਮਿਲੇਗੀ। ਇਸ ਖੇਤਰ ਨਾਲ ਲੱਖਾਂ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ। ਉਦਯੋਗ ਨਾਲ ਜੁੜੇ ਲੋਕਾਂ ਨੇ ਬਜਟ ਦਾ ਸਵਾਗਤ ਕੀਤਾ ਹੈ। ਬਜਟ ’ਚ ਐੱਮਐੱਸਐੱਮਈ ’ਤੇ ਫੋਕਸ ਕੀਤਾ ਗਿਆ ਹੈ। ਦੇਸ਼ ਦੇ ਆਰਥਿਕ ਵਿਕਾਸ ’ਚ ਐੱਮਐੱਸਐੱਮਈ ਉਦਯੋਗ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਐੱਮਐੱਸਐੱਮਈ ਨੂੰ ਰਾਸ਼ਟਰੀ ਵਿਕਾਸ ਦਾ ਸਰਗਰਮ ਭਾਗੀਦਾਰ ਮੰਨਿਆ ਗਿਆ ਹੈ। ਲਘੂ ਉਦਯੋਗ ਭਾਰਤੀ ਦੇ ਪ੍ਰਦੇਸ਼ ਜਨਰਲ ਸਕੱਤਰ ਵਿਵੇਕ ਰਾਠੌਰ ਤੇ ਮੀਡੀਆ ਇੰਚਾਰਜ ਅਨੁਜ ਕਪੂਰ ਤੇ ਲਘੁ ਉਦਯੋਗ ਭਾਰਤੀ ਜਲੰਧਰ ਇਕਾਈ ਦੇ ਪ੍ਰਧਾਨ ਅਨਿਰੁੱਧ ਧੀਰ ਨੇ ਦੱਸਿਆ ਕਿ ਉਦਯੋਗਿਕ ਕੱਚੇ ਮਾਲ ਤੇ ਪੁਰਜ਼ਿਆਂ ’ਤੇ ਆਯਾਤ ਸ਼ੁਲਕ ’ਚ ਰਾਹਤ ਨਾਲ ਉਤਪਾਦਨ ਲਾਗਤ ਘਟੇਗੀ। 200 ਪੁਰਾਣੇ ਉਦਯੋਗਿਕ ਕਲੱਸਟਰਾਂ ਦੇ ਪੁਨਰਜੀਵਨ ਦੀ ਯੋਜਨਾ ਨਾਲ ਸਥਾਨਕ ਉਦਯੋਗਾਂ ਨੂੰ ਨਵੀਂ ਊਰਜਾ ਮਿਲਣ ਦੀ ਉਮੀਦ ਹੈ। ---------------------- ਇੰਡੀਅਨ ਇੰਸਟੀਚਿਊਟ ਆਫ਼ ਫਾਊਂਡਰੀਮੈਨ ਨਾਰਦਰਨ ਰੀਜਨ ਦੇ ਚੇਅਰਮੈਨ ਬਲਰਾਮ ਕਪੂਰ ਨੇ ਕਿਹਾ ਕਿ ਜੇ ਬਜਟ ਦੀਆਂ ਘੋਸ਼ਣਾਵਾਂ ਨੂੰ ਸਮੇਂ-ਬੱਧ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ, ਤਾਂ ਇਹ ਬਜਟ ਭਾਰਤ ਨੂੰ ਉਤਪਾਦਨ, ਰੋਜ਼ਗਾਰ ਤੇ ਨਿਰਯਾਤ ਦੇ ਖੇਤਰ ’ਚ ਨਵੀਆਂ ਉੱਚਾਈਆਂ ਤੱਕ ਲੈ ਜਾਵੇਗਾ। ਜੈਮ ਤੇ ਟੀ-ਰੇਡਜ਼ ਦੇ ਏਕੀਕਰਨ ਨਾਲ ਆਰਡਰ ਤੋਂ ਭੁਗਤਾਨ ਤੱਕ ਪਾਰਦਰਸ਼ਤਾ ਬਣੀ ਰਹੇਗੀ ਤੇ ਡਿਜ਼ਿਟਲ ਪ੍ਰਕਿਰਿਆ ਤੇਜ਼ ਹੋਵੇਗੀ। ---------------------- ਪ੍ਰਾਕਸਿਮਾ ਸਟੀਲ ਇੰਡਸਟਰੀ ਦੇ ਐੱਮਡੀ ਰਿਸ਼ੀ ਰਾਜ ਸ਼ਰਮਾ ਨੇ ਬਜਟ ਨੂੰ ਸੰਤੁਲਿਤ ਦੱਸਿਆ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਐੱਮਐੱਸਐੱਮਈ ਸੈਕਟਰ ਲਈ ਦਸ ਹਜ਼ਾਰ ਕਰੋੜ ਰੁਪਏ ਦੇ ਪ੍ਰਾਵਧਾਨ ਨਾਲ ਉਦਯੋਗ ਦਾ ਕਾਰੋਬਾਰ ਵਧੇਗਾ ਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਦਾ ਮੌਕਾ ਮਿਲੇਗਾ। ਇਸ ਨਾਲ ਰੋਜ਼ਗਾਰ ਸਿਰਜਣ ਤੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਮਿਲੇਗੀ। -------------------- ਧੀਮਾਨ ਟੈਕਨੋ ਦੇ ਐੱਮਡੀ ਕੰਵਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਸਰਕਾਰ ਨੇ ਦਸ ਹਜ਼ਾਰ ਕਰੋੜ ਰੁਪਏ ਦਾ ਇਕ ਐਸਾ ਫੰਡ ਤਿਆਰ ਕੀਤਾ ਹੈ, ਜਿਸ ਨਾਲ ਛੋਟੇ ਵਪਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ। ਛੋਟੀ ਉਦਯੋਗ ਨੂੰ ਪ੍ਰੋਤਸਾਹਨ ਮਿਲੇਗਾ। ਇਸ ਫੰਡ ਨਾਲ ਨਵੇਂ ਸਟਾਰਟਅੱਪ ਸ਼ੁਰੂ ਹੋਣਗੇ ਤੇ ਰੋਜ਼ਗਾਰ ਦੇ ਨਵੇਂ ਸਾਧਨ ਉਪਲਬਧ ਹੋਣਗੇ। ---------------------------- ਧੀਮਾਨ ਟੈਕਨੋ ਦੇ ਡਾਇਰੈਕਟਰ ਵਿਕਰਮ ਧੀਮਾਨ ਨੇ ਕਿਹਾ ਕਿ ਫੰਡ ਹੋਣ ਨਾਲ ਛੋਟੀ ਉਦਯੋਗ ਨੂੰ ਹੋਰ ਬਲ ਮਿਲੇਗਾ। ਕਸਟਮ ਤੇ ਸਟੈਂਪ ਡਿਊਟੀ ’ਚ ਛੂਟ ਦੇ ਨਾਲ 25 ਫੀਸਦੀ ਬੈਂਕ ਕਰਜ਼ੇ ’ਤੇ ਅਨੁਦਾਨ ਦਾ ਪ੍ਰਾਵਧਾਨ ਕੀਤਾ ਗਿਆ ਹੈ, ਜਿਸ ਨਾਲ ਨਵੇਂ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਸਿੱਖਿਆ, ਰੋਜ਼ਗਾਰ ਤੇ ਉਦਯੋਗ ਸੰਬੰਧੀ ਘੋਸ਼ਣਾਵਾਂ ਦਾ ਸਿੱਧਾ ਅਸਰ ਦੇਸ਼ ਦੇ ਨੌਜਵਾਨਾਂ, ਐੱਮਐੱਸਐੱਮਈ ਤੇ ਡਿਜ਼ਾਈਨ ਸੈਕਟਰ ’ਤੇ ਪਵੇਗਾ।