ਆਰਤੀ ਨੇ ਵਧਾਇਆ ਐੱਚਐੱਮਵੀ ਦਾ ਮਾਣ
ਸੁਸ਼੍ਰੀ ਆਰਤੀ, ਐੱਚਐੱਮਵੀ ਦੀ ਐੱਮਏ ਵਿਦਿਆਰਥਣ ਨੇ ਪਾਸ ਕੀਤੀ ਯੂਜੀਸੀ-ਨੈੱਟ ਪਰੀਖਿਆ
Publish Date: Sat, 28 Feb 2026 06:40 PM (IST)
Updated Date: Sat, 28 Feb 2026 06:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਦੀ ਵਿਦਿਆਰਥਣ ਆਰਤੀ ਨੇ ਯੂਜੀਸੀ ਨੈੱਟ ਦੀ ਪਰੀਖਿਆ ਪਾਸ ਕਰਕੇ ਮਹਾਵਿਦਿਆਲਾ ਦੇ ਮਾਣ ਨੂੰ ਵਧਾਇਆ। ਆਰਤੀ ਨੇ ਆਪਣੀ ਮਿਹਨਤ, ਲਗਨ ਤੇ ਨਿਰੰਤਰ ਅਧਿਆਪਨ ਦੇ ਬਲ ’ਤੇ ਇਹ ਸਫਲਤਾ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਰਤੀ ਨੂੰ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕਰਨ ’ਤੇ ਹਾਰਦਿਕ ਵਧਾਈ ਦਿੱਤੀ ਤੇ ਕਿਹਾ ਕਿ ਇਹ ਸਫਲਤਾ ਸਿਰਫ ਆਰਤੀ ਦੀ ਸਖਤ ਮਿਹਨਤ ਤੇ ਲਗਨ ਦਾ ਨਤੀਜਾ ਹੈ। ਇਸਦੀ ਸਫਲਤਾ ਨਾਲ ਸੰਸਥਾ ਦੀ ਸਿੱਖਿਆ ਪਰੰਪਰਾ ਤੇ ਉਚਤਮ ਮਾਰਗਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਰਤੀ ਦੀ ਸਫਲਤਾ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਣਾਸਰੋਤ ਹੈ ਤੇ ਉਸਦੀ ਸਫਲਤਾ ਵਿਦਿਆਰਥਣਾਂ ਨੂੰ ਆਪਣੇ ਲਕਸ਼ ਪ੍ਰਤੀ ਸਮਰਪਣ ਰੱਖਣ ਲਈ ਪ੍ਰੇਰਿਤ ਕਰੇਗੀ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਰਤੀ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਤੇ ਕਾਮਨਾ ਕੀਤੀ ਕਿ ਅੱਗੇ ਵੀ ਇਸੇ ਤਰ੍ਹਾਂ ਸਿੱਖਿਆ ਦੀਆਂ ਬੁਲੰਦੀਆਂ ਨੂੰ ਛੂਹ ਕੇ ਸੰਸਥਾ ਦਾ ਨਾਮ ਰੋਸ਼ਨ ਕਰੇ। ਹਿੰਦੀ ਵਿਭਾਗ ਮੁਖੀ ਡਾ. ਜੋਤੀ ਗੋਗੀਆ, ਅਸਿਸਟੈਂਟ ਪ੍ਰੋ. ਪਵਨ ਕੁਮਾਰੀ ਤੇ ਡਾ. ਦੀਪਤੀ ਧੀਰ ਨੇ ਵੀ ਦੱਸਿਆ ਕਿ ਆਰਤੀ ਹਮੇਸ਼ਾ ਤੋਂ ਹੀ ਪੜ੍ਹਾਈ ਪ੍ਰਤੀ ਸਮਰਪਿਤ ਤੇ ਮਿਹਨਤੀ ਵਿਦਿਆਰਥਣ ਰਹੀ ਹੈ। ਉਨ੍ਹਾਂ ਨੇ ਆਰਤੀ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਆਰਤੀ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਸਦੇ ਅਧਿਆਪਕਾਂ ਨੇ ਉਸਦਾ ਸਫਲ ਮਾਰਗਦਰਸ਼ਨ ਕੀਤਾ ਤੇ ਹਮੇਸ਼ਾ ਹੀ ਉਸਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਇਸਦੇ ਨਾਲ ਹੀ ਸੰਸਥਾ ਦੇ ਵਿਦਿਅਕ ਮਾਹੌਲ ਤੇ ਸਹਿਯੋਗ ਨੇ ਉਸਨੂੰ ਇਸ ਪ੍ਰਗਤੀ ਲਈ ਪ੍ਰੇਰਿਤ ਕੀਤਾ। ਉਸਨੇ ਵਿਦਿਆਰਥਣਾਂ ਨੂੰ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ ਤੇ ਪ੍ਰਿੰਸੀਪਲ ਤੇ ਅਧਿਆਪਕਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ।