ਐੱਮਪੀ ਚੰਨੀ ਨਕਲੀ ਡੇਅਰੀ ਉਤਪਾਦਾਂ ਵੇਚਣ ’ਤੇ ਪ੍ਰਗਟਾਈ ਚਿੰਤਾ
ਜਾਸ, ਜਲੰਧਰ : ਸਾਬਕਾ
Publish Date: Fri, 10 Apr 2026 11:26 PM (IST)
Updated Date: Fri, 10 Apr 2026 11:29 PM (IST)
ਜਾਸ, ਜਲੰਧਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ’ਚ ਨਕਲੀ ਡੇਅਰੀ ਉਤਪਾਦਾਂ ਵਿਕਣ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਨਕਲੀ ਡੇਅਰੀ ਉਤਪਾਦਾਂ ਨਾਲ ਹੋ ਰਹੇ ਜਾਨ-ਮਾਲ ਦੇ ਨੁਕਸਾਨ, ਇਸ ਦੀ ਜਾਂਚ ਪ੍ਰਕਿਰਿਆ ਨੂੰ ਆਸਾਨ ਬਣਾਉਣ ਤੇ ਦੋਸ਼ੀਆਂ ਖ਼ਿਲਾਫ਼ ਸਖਤ ਸਜ਼ਾ ਦੀ ਵੀ ਮੰਗ ਕੀਤੀ ਹੈ।
ਚੰਨੀ ਨੇ ਕਿਹਾ ਕਿ ਦੁੱਧ ਮਾਫੀਆ ਯੂਰੀਆ, ਡਿਟਰਜੈਂਟ ਪਾਊਡਰ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਕਰਕੇ ਨਕਲੀ ਦੁੱਧ ਤਿਆਰ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁੱਧ ਕਾਰਨ ਡੇਅਰੀ ਫਾਰਮਿੰਗ ਲਈ ਵੀ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਨਕਲੀ ਦੁੱਧ ਸਸਤਾ ਹੋਣ ਕਾਰਨ ਅਸਲੀ ਦੁੱਧ ਦੀ ਕੀਮਤਾਂ 'ਤੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਡੇਅਰੀ ਫਾਰਮਿੰਗ 'ਤੇ ਪੈ ਰਿਹਾ ਹੈ ਤੇ ਇਹ ਧੰਦਾ ਘਾਟੇ ਵਾਲਾ ਬਣਦਾ ਜਾ ਰਿਹਾ ਹੈ।
ਸੰਸਦ ਚੰਨੀ ਨੇ ਨਕਲੀ ਦੁੱਧ ਬਣਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਮੌਜੂਦਾ ਕਾਨੂੰਨ ਨਰਮ ਤੇ ਘੱਟ ਜੁਰਮਾਨੇ ਵਾਲੇ ਹਨ, ਜਿਸ ਕਾਰਨ ਡੇਅਰੀ ਮਾਫੀਆ 'ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਚੰਨੀ ਨੇ ਕਿਹਾ ਕਿ ਨਕਲੀ ਡੇਅਰੀ ਉਤਪਾਦਾਂ ਦੀ ਵਰਤੋਂ ਕਰਨ ਨਾਲ ਕਿਸੇ ਦੀ ਜ਼ਿੰਦਗੀ ਵੀ ਜਾ ਸਕਦੀ ਹੈ, ਜਿਸ ਕਾਰਨ ਇਹ ਇਕ ਤਰ੍ਹਾਂ ਦਾ 'ਇਰਾਦਾ-ਏ-ਕਤਲ' (ਹੱਤਿਆ ਦਾ ਯਤਨ) ਵਰਗਾ ਗੰਭੀਰ ਅਪਰਾਧ ਹੈ। ਇਸ ਲਈ ਸਜ਼ਾ ਅਤੇ ਸਖਤ ਹੋਣੀ ਚਾਹੀਦੀ ਹੈ ਤੇ ਜੁਰਮਾਨਾ ਵੀ ਵੱਡਾ ਹੋਣਾ ਚਾਹੀਦਾ ਹੈ।
ਸੰਸਦ ਚੰਨੀ ਨੇ ਕਿਸਾਨੀ, ਪਸ਼ੂ ਪਾਲਣ, ਖੁਰਾਕ ਪ੍ਰਕਿਰਿਆ, ਮੱਛੀ ਪਾਲਣ ਅਤੇ ਸਹਿਕਾਰਤਾ ਲਈ ਸੰਸਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਵਜੋਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਡੇਅਰੀਆਂ ਅਤੇ ਦੁੱਧ ਦੇ ਬੂਥਾਂ 'ਤੇ ਤੁਰੰਤ ਚੈਕਿੰਗ ਕਰਨ ਵਾਲੀਆਂ ਮਸ਼ੀਨਾਂ ਲਾਉਣੀਆਂ ਚਾਹੀਦੀਆਂ ਹਨ ਤਾਂ ਜੋ ਖਰੀਦਦਾਰ ਡੇਅਰੀ ਉਤਪਾਦ ਖਰੀਦਦੇ ਸਮੇਂ ਇਹ ਜਾਂਚ ਸਕਣ ਕਿ ਦੁੱਧ ਅਸਲੀ ਹੈ ਜਾਂ ਨਕਲੀ ਅਤੇ ਇਹ ਪ੍ਰਕਿਰਿਆ ਸਸਤੀ ਹੋਣੀ ਚਾਹੀਦੀ ਹੈ ਤਾਂ ਜੋ ਹਰ ਕਿਸੇ ਦੀ ਪਹੁੰਚ ਵਿਚ ਆ ਸਕੇ।