ਮੋਟਰਸਾਈਕਲ ਸਵਾਰਾਂ ਨੇ ਵਾਲ਼ੀਆਂ ਖੋਹੀਆਂ
ਹਰਜਿੰਦਰ ਸਿੰਘ ਖਾਨਪੁਰ ਅੱਪਰਾ
Publish Date: Mon, 23 Feb 2026 06:47 PM (IST)
Updated Date: Mon, 23 Feb 2026 06:52 PM (IST)
ਹਰਜਿੰਦਰ ਸਿੰਘ ਖਾਨਪੁਰ ਅੱਪਰਾ : ਅੱਪਰਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਬੀਤੇ ਦਿਨ ਵੀ ਦੋ ਅਣਪਛਾਤੇ ਲੁਟੇਰੇ ਇਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਭੱਜ ਗਏ। ਘਟਨਾ ਦਾ ਖੁਲਾਸਾ ਕਰਦਿਆਂ ਲੋਹਗੜ੍ਹ ਪਿੰਡ ਦੀ ਵਸਨੀਕ ਬਲਜੀਤ ਕੌਰ ਤੇ ਉਸਦੇ ਪਤੀ ਕੁਲਵਿੰਦਰ ਸਿੰਘ ਨੇ ਕਿਹਾ, ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਵਾਪਸ ਜਾ ਰਹੇ ਸੀ, ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਨ੍ਹਾਂ ਕੋਲ ਆ ਗਏ ਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਨੇੜੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਤੇ ਸਮਰਾੜੀ ਪਿੰਡ ਵੱਲ ਨਹਿਰ ਦੇ ਰਸਤੇ ਭੱਜ ਗਏ। ਅੱਪਰਾ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।