ਮੋਟਰਸਾਈਕਲ ਸਵਾਰ ਲੁਟੇਰੇ ਨੇ ਵਪਾਰੀ ਦੀ ਧੀ ਕੋਲੋਂ ਝਪਟਿਆ ਬੈਗ ਝਪਟਿਆ
-ਪਰਸ ’ਚ ਸਨ ਦੋ
Publish Date: Mon, 30 Mar 2026 09:47 PM (IST)
Updated Date: Mon, 30 Mar 2026 09:48 PM (IST)
-ਪਰਸ ’ਚ ਸਨ ਦੋ ਤੋਲੇ ਸੋਨੇ ਦੇ ਗਹਿਣੇ, 300 ਡਾਲਰ ਤੇ 15 ਹਜ਼ਾਰ ਰੁਪਏ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੋਮਵਾਰ ਦੇਰ ਸ਼ਾਮ ਸੂਰਿਆ ਐਨਕਲੇਵ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ’ਚ ਕੋਠੀ ਦੇ ਬਾਹਰ ਮੋਟਰਸਾਈਕਲ ਸਵਾਰ ਇਕ ਹੈਲਮੇਟ ਪਾਈ ਲੁਟੇਰੇ ਨੇ ਦੋ ਤੋਲੇ ਸੋਨੇ ਦੇ ਗਹਿਣੇ, 300 ਡਾਲਰ ਅਤੇ 15 ਹਜ਼ਾਰ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਲਿਆ। ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਵਿਨੋਦ ਗੁਪਤਾ ਵਾਸੀ ਗੁਰੂ ਗੋਬਿੰਦ ਸਿੰਘ ਐਵੇਨਿਊ ਨੇ ਦੱਸਿਆ ਕਿ ਉਸ ਦੀ ਧੀ ਤੇ ਜਵਾਈ ਸੋਮਵਾਰ ਸ਼ਾਮ ਨੂੰ ਆਏ ਸਨ। ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਜਿਵੇਂ ਹੀ ਉਹ ਵਾਪਸ ਜਾਣ ਲਈ ਕਾਰ 'ਚ ਸਵਾਰ ਹੋਣ ਹੀ ਵਾਲੇ ਸਨ ਕਿ ਇਕ ਹੈਲਮੇਟ ਪਾਈ ਲੁਟੇਰਾ ਮੋਟਰਸਾਈਕਲ 'ਤੇ ਪਿੱਛਿਓਂ ਆਇਆ। ਉਸ ਨੇ ਉਸ ਦੀ ਧੀ ਚਿਨਾਲੀ ਗੁਪਤਾ ਦੇ ਹੱਥੋਂ ਪਰਸ ਖੋਹ ਲਿਆ ਤੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਭੱਜ ਗਿਆ। ਉਨ੍ਹਾਂ ਅਨੁਸਾਰ, ਸਥਾਨਕ ਨਿਵਾਸੀਆਂ ਤੇ ਉਨ੍ਹਾਂ ਦੇ ਜਵਾਈ ਨੇ ਲੁਟੇਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਜ਼ੀ ਮੰਡੀ ਦੀ ਦਿਸ਼ਾ ’ਚ ਫਰਾਰ ਗਿਆ। ਘਟਨਾ ਦੀ ਸ਼ਿਕਾਇਤ ਮਿਲਣ 'ਤੇ ਰਾਮਾ ਮੰਡੀ ਥਾਣੇ ਤੋਂ ਇੱਕ ਪੁਲਿਸ ਟੀਮ ਮੌਕੇ 'ਤੇ ਪੁੱਜੀ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ’ਚ ਲੁਟੇਰਾ ਅਪਰਾਧ ਕਰਦਿਆਂ ਕੈਦ ਹੋ ਗਿਆ। ਪੁਲਿਸ ਨੇ ਅਣਪਛਾਤੇ ਲੁਟੇਰੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਆਲੇ ਦੁਆਲੇ ਦੇ ਇਲਾਕੇ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮ ਜਲਦੀ ਹੀ ਪੁਲਿਸ ਦੀ ਹਿਰਾਸਤ ’ਚ ਹੋਵੇਗਾ। ਇਸ ਦੌਰਾਨ ਕਾਰੋਬਾਰੀ ਵਿਨੋਦ ਗੁਪਤਾ ਨੇ ਪੁਸ਼ਟੀ ਕੀਤੀ ਕਿ ਉਸ ਦੀ ਧੀ ਦੇ ਪਰਸ ’ਚ ਇਕ ਬਰੇਸਲੇਟ, ਇਕ ਸੋਨੇ ਦੀ ਅੰਗੂਠੀ, ਸੋਨੇ ਦੀਆਂ ਵਾਲ਼ੀਆਂ (ਟਾਪਸ), 300 ਡਾਲਰ ਤੇ 15 ਹਜ਼ਾਰ ਰੁਪਏ ਨਕਦ ਸਨ।