ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ
30 ਮਿੰਟਾਂ ਦੇ ਅੰਦਰ ਮੋਟਰਸਾਈਕਲ ਚੋਰੀ
Publish Date: Sat, 28 Feb 2026 07:44 PM (IST)
Updated Date: Sat, 28 Feb 2026 07:46 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਾਸਤਰੀ ਨਗਰ ਇਲਾਕੇ ’ਚ ਇਕ ਘਰ ਦੇ ਬਾਹਰ ਖੜ੍ਹੀ ਇਕ ਮੋਟਰਸਾਈਕਲ ਚੋਰੀ ਹੋ ਗਈ। ਇਹ ਘਟਨਾ ਰਾਤ 9:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਇਹ ਸਾਰੀ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋ ਗਈ। ਪੀੜਤ ਨਿਖਿਲ ਅਨੁਸਾਰ ਉਹ ਰਾਤ 9 ਵਜੇ ਦੇ ਕਰੀਬ ਕੰਮ ਤੋਂ ਘਰ ਵਾਪਸ ਆਇਆ ਤੇ ਆਪਣੇ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਖੜ੍ਹਾ ਕਰ ਦਿੱਤਾ। ਉਹ ਆਪਣੀ ਐਕਟਿਵਾ ਤੇ ਬਾਜ਼ਾਰ ਗਿਆ। ਜਦੋਂ ਉਹ ਰਾਤ 9:30 ਵਜੇ ਦੇ ਕਰੀਬ ਵਾਪਸ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਉਸਨੇ ਗਲੀ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਪਹਿਲਾਂ ਮੋਟਰਸਾਈਕਲ ਦੇ ਆਲੇ-ਦੁਆਲੇ ਘੁੰਮਦਾ ਹੋਇਆ, ਰੇਕੀ ਕਰਦਾ ਹੈ। ਮੌਕਾ ਮਿਲਦਿਆਂ ਉਹ ਤਾਲਾ ਤੋੜਦਾ ਹੈ ਤੇ ਮਿੰਟਾਂ ’ਚ ਹੀ ਭਜਾ ਕੇ ਲੈ ਜਾਂਦਾ ਹੈ। ਪੀੜਤ ਨੇ ਤੁਰੰਤ ਥਾਣਾ 4 ਦੀ ਪੁਲਿਸ ਨੂੰ ਸੂਚਿਤ ਕੀਤਾ। ਇਲਾਕੇ ’ਚ ਚੋਰੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੇ ਸਥਾਨਕ ਨਿਵਾਸੀਆਂ ’ਚ ਦਹਿਸ਼ਤ ਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮ ਦੀ ਪਛਾਣ ਕਰ ਲੈਣਗੇ ਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲੈਣਗੇ।