ਵਿਸਾਖੀ ਮੌਕੇ ਗ੍ਰੰਥੀ ਸਿੰਘ ਨੂੰ ਮੋਟਰਸਾਈਕਲ ਭੇਟ
ਵਿਸਾਖੀ ਮੌਕੇ ਗ੍ਰੰਥੀ ਸਿੰਘ ਨੂੰ ਮੋਟਰਸਾਈਕਲ ਭੇਟ
Publish Date: Tue, 14 Apr 2026 07:47 PM (IST)
Updated Date: Tue, 14 Apr 2026 07:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਨੇੜਲੇ ਪਿੰਡ ਪੱਦੀ ਜਾਗੀਰ ’ਚ ਸਮੂਹ ਸੰਗਤ ਵੱਲੋਂ ਖਾਲਸਾ ਪੰਥ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਜੱਥੇ ਵੱਲੋਂ ਗੁਰੂ ਸਾਹਿਬਾਨ ਦਾ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਗੁਰਦੁਆਰਾ ਸ਼ਹੀਦਾਂ ਸਿੰਘਾਂ ਪੱਦੀ ਜਾਗੀਰ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਨੂੰ ਸੰਗਤ ਵੱਲੋਂ ਨਵਾਂ ਮੋਟਰਸਾਈਕਲ ਭੇਟ ਕੀਤਾ ਗਿਆ। ਇਹ ਸੇਵਾ ਕਰਨ ਵਾਲੇ ਗੁਰਮੁਖ ਪਰਿਵਾਰ ਦਾ ਤਰਸੇਮ ਸਿੰਘ ਢਿੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਦਾਨੀ ਸੱਜਣਾਂ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।